ਰਣਧੀਰ ਦਾ ਕਾਵਿ ਸੰਗ੍ਰਹਿ ‘ਖ਼ਤ ਜੋ ਲਿਖਣੋ ਰਹਿ ਗਏ’: ਵਿਸਮਾਦੀ ਕਵਿਤਾਵਾਂ ਦਾ ਪੁਲੰਦਾ

ਰਣਧੀਰ ਦਾ ‘ ਖ਼ਤ ਜੋ ਲਿਖਣੋ ਰਹਿ ਗਏ ’ ਪਲੇਠਾ ਕਾਵਿ ਸੰਗ੍ਰਹਿ ਹੈ । ਇਸ ਕਾਵਿ ਸੰਗ੍ਰਹਿ ਵਿੱਚ ਵਿਚਾਰ ਪ੍ਰਧਾਨ 78 ਖੁਲ੍ਹੀਆਂ ਕਵਿਤਾਵਾਂ ਹਨ । ਇਨ੍ਹਾਂ ਵਿੱਚ 15 ਕਵਿਤਾਵਾਂ ਮੁਹੱਬਤ ਨਾਲ ਸੰਬੰਧਤ ਹਨ , ਸ਼ਾਇਰ ਨੇ ਮੁਹੱਬਤ ਨੂੰ ਜ਼ਿੰਦਗੀ ਦਾ ਅਟੁੱਟ ਅੰਗ ਕਿਹਾ ਹੈ । ਮੁਹੱਬਤ ਹੀ ਜੀਵਨ ਹੈ । ਮੁਸੀਬਤ ਨੂੰ ਵੀ ਮੁਹੱਬਤ ਨਾਲ ਦੂਰ ਕੀਤਾ ਜਾ ਸਕਦਾ ਹੈ । ਮੁਹੱਬਤ ਵਿੱਚ ਪਾਕੀਜ਼ਗੀ ਅਤੇ ਨਿਰਛਲਤਾ ਹੋਣੀ ਚਾਹੀਦੀ ਹੈ । ਮੁਹੱਬਤ ਟੁੱਟੇ ਰਿਸ਼ਤਿਆਂ ਨੂੰ ਜੋੜਦੀ ਹੈ । ਕੁਝ ਕਵਿਤਾਵਾਂ ਵਿੱਚ ਪਿਆਰ ਮੁਹੱਬਤ ਦੀ ਪਾਕੀਜ਼ਗੀ ਦਾ ਸਪਨਾ ਲੈਂਦਾ ਹੈ । ਇਸੇ ਤਰ੍ਹਾ ਇਕ ਦਰਜਨ ਤੋਂ ਵੱਧ ਕਵਿਤਾਵਾਂ , ਕਵਿਤਾ ਬਾਰੇ ਹਨ । ਕਵਿਤਾ ਸਿਰਲੇਖ ਵਾਲੀਆਂ ਕਵਿਤਾਵਾਂ ਵਿੱਚ ਵੀ ਉਹ ਸੂਖ਼ਮਤਾ ਨਾਲ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦਾ ਹੈ । ਅਸਲ ਵਿੱਚ ਉਨ੍ਹਾਂ ਕਵਿਤਾ ਬਾਰੇ ਲਿਖਦਿਆਂ ਕਵਿਤਾ ਨੂੰ ਜ਼ਿੰਦਗੀ ਜਿਓਣ ਦਾ ਢੰਗ ਲਿਖਿਆ ਹੈ । ਕਵੀ ਅਤੇ ਕਵਿਤਾ ਨੂੰ ਮੁਹੱਬਤ ਦਾ ਪ੍ਰਤੀਕ ਕਿਹਾ ਹੈ । ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਰਣਧੀਰ ਨੇ ਫਸਟ ਪਰਸਨ ਵਿੱਚ ਲਿਖੀਆਂ ਹੋਈਆਂ ਹਨ । ਕਵੀ ਨੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਕਵਿਤਾਵਾਂ ਦਾ ਰੂਪ ਦਿੱਤਾ ਹੈ । ਆਪਣੀ ਪਹਿਲੀ ਕਵਿਤਾ ਰਾਹੀਂ...