ਪਿ੍ਰੰਸੀਪਲ ਜੱਗਵਿੰਦਰ ਸਿੰਘ ਸਿੱਧੂ ਦਾ ਕਾਵਿ ਸੰਗ੍ਰਹਿ ਰੂਹੀ ਅਧਿਆਤਮਿਕਤਾ ਤੇ ਮੁਹੱਬਤ ਦਾ ਸੁਮੇਲ

ਪਰਵਾਸੀ ਕਵੀ ਪਿ੍ਰੰਸੀਪਲ ਜੱਗਵਿੰਦਰ ਸਿੰਘ ਸਿੱਧੂ ਦਾ ਪਲੇਠਾ ਕਾਵਿ ਸੰਗ੍ਰਹਿ ਰੂਹੀ ਅਧਿਆਤਮਿਕਤਾ ਅਤੇ ਮੁਹੱਬਤ ਦਾ ਸੁਮੇਲ ਹੈ । ਕਵੀ ਆਪਣੇ ਵਿਚਾਰਾਂ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਪ੍ਰੰਤੂ ਉਸ ਦੀਆਂ ਸਾਰੀਆਂ ਖੁਲ੍ਹੀਆਂ ਕਵਿਤਾਵਾਂ ਰੂਹਾਨੀ ਮੁਹੱਬਤ ਦੇ ਆਲੇ ਦੁਆਲੇ ਘੁੰਮਦੀਆਂ ਹਨ । ਉਹ ਆਪਣੀ ਰੂਹਾਨੀ ਸੋਚ ਨੂੰ ਸੂਫ਼ੀ ਸ਼ਾਇਰਾਂ ਦੀ ਤਰ੍ਹਾਂ ਦੁਨਿਆਵੀ ਪਿਆਰ ਦੇ ਗਲੇਫ ਵਿੱਚ ਲਪੇਟਕੇ ਪੇਸ਼ ਕਰਦਾ ਹੈ । ਪਾਠਕ ਨੂੰ ਇਹ ਫ਼ੈਸਲਾ ਕਰਨਾ ਔਖਾ ਹੋ ਜਾਂਦਾ ਹੈ ਕਿ ਉਸ ਦੀ ਕਵਿਤਾ ਅਧਿਆਤਮਿਕ ਜਾਂ ਇਸ਼ਕ ਮੁਹੱਬਤ ਦੀ ਹੈ । ਉਸ ਦੀ ਕਵਿਤਾ ਦੇ ਦੋਹਰੇ ਅਰਥ ਨਿਕਲਦੇ ਹਨ । ਉਹ ਆਪਣੇ ਆਪ ਨੂੰ ਪਰਮਾਤਮਾ ਦਾ ਕੂਕਰ ਸਮਝਦਾ ਹੋਇਆ ਉਸ ਦੀ ਉਸਤਤ ਵਿੱਚ ਕਵਿਤਾਵਾਂ ਲਿਖਦਾ ਹੈ । ਰੂਹੀ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਦਿਆਂ ਇਹ ਭੁਲੇਖਾ ਪੈਂਦਾ ਹੈ ਕਿ ਉਹ ਮੁਹੱਬਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਪ੍ਰੰਤੂ ਇਸ ਤਰ੍ਹਾਂ ਕਵਿਤਾਵਾਂ ਲਿਖਣਾ ਉਸ ਦੀ ਸ਼ੈਲੀ ਹੈ । ਰੂਹੀ ਸ਼ਬਦ ਨੂੰ ਉਹ ਆਪਣੀ ਰੂਹ ਦੇ ਸਿੰਬਲ ਦੇ ਤੌਰ ‘ ਤੇ ਵਰਤਦਾ ਹੈ । ਲਗਪਗ ਸਾਰੀਆਂ ਕਵਿਤਾਵਾਂ ਹੀ ਪਰਮਾਤਮਾ ਦੀ ਪ੍ਰਾਪਤੀ ਲਈ ਅਰਜੋਈ ਕਰਦੀਆਂ ਹਨ । ਕਾਵਿ ਸੰਗ੍ਰਹਿ ਦੇ ...