ਨਾਮਵਰ ਪੱਤਰਕਾਰ ਸੁਰਜਨ ਜ਼ੀਰਵੀ ਨਹੀਂ ਰਹੇ

ਪੰਜਾਬੀ ਪੱਤਰਕਾਰੀ ਵਿੱਚ ਸਾਹਿਤਕ ਸ਼ਬਦਾਵਲੀ ਦੀਆਂ ਫੁੱਲਝੜੀਆਂ ਰਾਹੀਂ ਵਿਅੰਗ ਦੇ ਤੁਣਕੇ ਲਗਾਉਣ ਵਾਲੇ ਨਾਮਵਰ ਪੱਤਰਕਾਰ ਸੁਰਜਨ ਸਿੰਘ ਜ਼ੀਰਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਉਹ ਫੋਰ ਇਨ ਵਨ ਪੱਤਰਕਾਰ , ਲੇਖਕ , ਪੇਂਟਰ ਅਤੇ ਗਾਇਕ ਸਨ । ਪੰਜਾਬੀ ਪੱਤਰਕਾਰੀ ਵਿੱਚ ਉਹ ਨਵਾਂ ਕੀਰਤੀਮਾਨ ਸਥਾਪਤ ਕਰ ਗਏ ਹਨ । ਨਵਾਂ ਜ਼ਮਾਨਾ ਅਖ਼ਬਾਰ ਵਿੱਚ ਲਗਪਗ ਅੱਧੀ ਸਦੀ ਆਪਣੇ ਵਡਮੁੱਲੇ ਵਿਚਾਰਾਂ ਵਾਲੀਆਂ ਸੰਪਾਦਕੀਆਂ , ਲੇਖਾਂ ਅਤੇ ਖ਼ਬਰਾਂ ਰਾਹੀਂ ਪੰਜਾਬੀਆਂ ਨੂੰ ਆਪਣੇ ਜਮਹੂਰੀ ਹੱਕਾਂ ਲਈ ਲਾਮਬੰਦ ਹੋਣ ਲਈ ਪ੍ਰੇਰਦੇ ਰਹੇ । ਉਹ ਪੰਜਾਬੀ ਪੱਤਰਕਾਰੀ ਦੇ ਪਿਤਾਮਾ , ਠੋਸ ਇਰਾਦੇ ਵਾਲੇ ਪ੍ਰੰਤੂ ਹਸਮੁੱਖ ਸੁਭਾਅ ਦੇ ਮਾਲਕ ਸਨ , ਜੋ ਨੌਜਵਾਨ ਪੱਤਰਕਾਰਾਂ ਲਈ ਹਮੇਸ਼ਾ ਪ੍ਰੇਰਨਾਸਰੋਤ ਬਣੇ ਰਹਿਣਗੇ । ਉਨ੍ਹਾਂ ਨੇ ਅਨੇਕਾਂ ਨੌਜਵਾਨ ਪੱਤਰਕਾਰਾਂ ਨੂੰ ਪੱਤਰਕਾਰੀ ਦੀ ਗੁੜ੍ਹਤੀ ਦੇ ਕੇ ਨਿਰਪੱਖਤਾ ਨਾਲ ਪੱਤਰਕਾਰੀ ਕਰਨ ਦੀ ਸਿੱਖਿਆ ਦਿੱਤੀ । ਅੱਜ ਉਨ੍ਹਾਂ ਦੇ ਬਣਾਏ ਦਰਜਨਾ ਤੋਂ ਵੱਧ ਪੱਤਰਕਾਰ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ । ਨਵਾਂ ਜ਼ਮਾਨਾ ਅਖ਼ਬਾਰ ਨੂੰ ਉਨ੍ਹਾਂ ਦੇ ਸਮੇਂ ਪੱਤਰਕਾਰੀ ਦੀ ਨਰਸਰੀ ਤੇ ਤੌਰ ਜਾਣਿਆਂ ਜਾਂਦਾ ਸੀ । ਉਹ ਇੱਕ ਸੁਹਿਰਦ ਤੇ ਨੇਕ ਇਨਸ...