ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਭਾਜਪਾ ਲਈ ਖ਼ਤਰੇ ਦੀ ਘੰਟੀ
.jpg)
ਪੰਜਾਬ ਕਾਂਗਰਸ ਦੇ ਨੇਤਾਵਾਂ ਵਿੱਚ ਇੰਡੀਆ ਗੱਠਜੋੜ ਦੇ ਬਣਨ ਨਾਲ ਸਿਆਸੀ ਸਮੀਕਰਨਾਂ ਦੇ ਬਦਲਣ ਦੀ ਚਿੰਤਾ ਬਣੀ ਹੋਈ ਹੈ । ਜਿਹੜੀ ਪਾਰਟੀ ਨਾਲ ਇੱਟ ਖੜੱਕਾ ਚਲ ਰਿਹਾ ਹੋਵੇ ਤੇ ਇੱਟ ਵੱਟੇ ਦਾ ਵੈਰ ਹੈ , ਉਸ ਨਾਲ ਗੱਠਜੋੜ ਕਰਕੇ ਚੋਣ ਲੜਕਾ ਬਹੁਤ ਮੁਸ਼ਕਲ ਹੁੰਦਾ ਹੈ । ਇਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਨੂੰ ਇਹ ਗੱਠਜੋੜ ਹਜ਼ਮ ਨਹੀਂ ਆ ਰਿਹਾ । ਆਮ ਆਦਮੀ ਪਾਰਟੀ ਇੱਕ ਮੰਤਰੀ ਨੇ ਵੀ ਵਿਰੋਧ ਕੀਤਾ ਹੈ ਪ੍ਰੰਤੂ ਆਮ ਆਦਮੀ ਪਾਰਟੀ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਵਾਗਤ ਕੀਤਾ ਹੈ । ਪੰਜਾਬ ਕਾਂਗਰਸ ਵਿੱਚ ਇਸ ਗੱਠਜੋੜ ਸੰਬੰਧੀ ਦੋ ਧੜੇ ਬਣੇ ਗਏ ਹਨ । ਇਕ ਧੜਾ ਇਸ ਗੱਠਜੋੜ ਨੂੰ ਕਾਂਗਰਸ ਹਾਈ ਕਮਾਂਡ ਦਾ ਆਤਮਘਾਤੀ ਫ਼ੈਸਲਾ ਗਰਦਾਨ ਰਿਹਾ ਹੈ । ਦੂਜਾ ਧੜਾ ਜਿਸ ਵਿੱਚ ਬਹੁਤੇ ਵਰਤਮਾਨ ਲੋਕ ਸਭਾ ਦੇ ਮੈਂਬਰ ਹਨ , ਉਹ ਇਸ ਗੱਠਜੋੜ ਨੂੰ ਕਾਂਗਰਸ ਪਾਰਟੀ ਲਈ ਵਰਦਾਨ ਸਮਝ ਰਿਹਾ ਹੈ । ਉਨ੍ਹਾਂ ਦੀ ਦਲੀਲ ਹੈ ਕਿ ਕਾਂਗਰਸ ਪੰਜਾਬ ਵਿੱਚੋਂ ਆਪਣਾ ਆਧਾਰ ਗੁਆ ਚੁੱਕੀ ਹੈ । ਇਸ ਲਈ ਆਮ ਆਦਮੀ ਪਾਰਟੀ ਜਿਸ ਦਾ ਅਕਸ ਅਜੇ ਤੱਕ ਸਾਫ਼ ਸੁਥਰਾ ਹੋਣ ਕਰਕੇ ਲੋਕਾਂ ਵਿੱਚ ਹਰਮਨ ਪਿਆਰੀ ਹੈ , ਕਾਂਗਰਸ ਪਾਰਟੀ ਨੂੰ ਸਾਰੀਆਂ ਸੀਟਾਂ ਜਿਤਾਉਣ ਦੇ ਸਮਰੱਥ ਹੈ ...