ਜੱਗੀ ਬਰਾੜ ਸਮਾਲਸਰ ਦਾ ਕਹਾਣੀ ਸੰਗ੍ਰਹਿ ‘ਕੈਨੇਡੀਅਨ ਪਾਸਪੋਰਟ’ ਜ਼ਿੰਦਗੀ ਦੀ ਜਦੋਜਹਿਦ ਦਾ ਸ਼ੀਸ਼ਾ

ਜੱਗੀ ਬਰਾੜ ਸਮਾਲਸਰ ਬਹੁਪੱਖੀ ਸਾਹਿਤਕਾਰ ਹੈ । ਉਸ ਦੀਆਂ 5 ਪੁਸਤਕਾਂ ਜਿਨ੍ਹਾਂ ਵਿੱਚ ਤਿੰਨ ਕਾਵਿ ਸੰਗ੍ਰਹਿ ‘ ਕੱਤਣੀ ’, ‘ ਵੰਝਲੀ ’ ਅਤੇ ‘ ਕਸਤੂਰੀ ’, ਇਕ ਕਹਾਣੀ ਸੰਗ੍ਰਹਿ ‘ ਉਹਦੀ ਡਾਇਰੀ ਦੇ ਪੰਨੇ ’ ਅਤੇ ਇਕ ਵਾਰਤਕ ਦੀ ਪੁਸਤਕ ‘ ਸਮਾਲਸਰ ਮੇਰਾ ਪਿੰਡ ’ ਪ੍ਰਕਾਸ਼ਤ ਹੋ ਚੁੱਕੀਆਂ ਹਨ । ਵਿਚਾਰ ਅਧੀਨ ਕਹਾਣੀ ਸੰਗ੍ਰਹਿ ‘ ਕੈਨੇਡੀਅਨ ਪਾਸਪੋਰਟ ’ ਉਸ ਦੀ ਛੇਵੀਂ ਵਡ ਅਕਾਰੀ ਰੰਗਦਾਰ ਮੁੱਖ ਕਵਰ ਵਾਲੀ ਪੁਸਤਕ ਹੈ । ਜੱਗੀ ਬਰਾੜ ਸਮਾਲਸਰ ਨੇ ਸਕੂਲ ਵਿੱਚ ਪੜ੍ਹਦਿਆਂ ਹੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ । ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ‘ ਉਹਦੀ ਡਾਇਰੀ ਦੇ ਪੰਨੇ ’ 1988 ਵਿੱਚ ਕਾਲਜ ਪੜ੍ਹਦਿਆਂ ਹੀ ਪ੍ਰਕਾਸ਼ਤ ਹੋ ਗਿਆ ਸੀ । ‘ ਕੈਨੇਡੀਅਨ ਪਾਸਪੋਰਟ ’ ਕਹਾਣੀ ਸੰਗ੍ਰਹਿ ਵਿੱਚ 40 ਕਹਾਣੀਆਂ ਹਨ । ਕਹਾਣੀਕਾਰ ਨੇ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਵਾਚਿਆ ਹੈ , ਫਿਰ ਉਨ੍ਹਾਂ ਨੂੰ ਆਪਣੀ ਕਾਬਲੀਅਤ ਨਾਲ ਕਲਮੀ ਰੂਪ ਦਿੱਤਾ ਹੈ । ਲੇਖਕਾ ਦੀ ਸਮਾਜਿਕ ਤਾਣੇ ਬਾਣੇ ਨੂੰ ਅਨੁਭਵ ਕਰਨ ਦੀ ਪ੍ਰਵਿਰਤੀ ਜ਼ਿਆਦਾ ਹੈ । ਬਿਲਕੁਲ ਇਸ ਲਈ ਜੱਗੀ ਬਰਾੜ ਸਮਾਲਸਰ ਨੇ ਸਮਾਜਿਕ ਜੀਵਨ ਅਤੇ ਉਸ ਨਾਲ ਸੰਬੰਧਤ ਘਟਨਾਵਾਂ ਨੂੰ ਆਪਣੀਆਂ ਕਹਾਣੀਆਂ ਦਾ ਆਧਾਰ...