ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ
.jpg)
ਸੁਰਜੀਤ ਪੰਜਾਬੀ ਕਾਵਿ ਜਗਤ ਵਿੱਚ ਸਥਾਪਤ ਕਵਿਤਰੀ ਹੈ । ਉਸ ਦੀਆਂ ਹੁਣ ਤੱਕ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਚਾਰ ਕਾਵਿ ਸੰਗ੍ਰਹਿ ‘ ਸ਼ਿਕਸਤ ’, ‘ ਹੇ ਸਖ਼ੀ ’ ( ਲੰਮੀ ਕਵਿਤਾ ) ‘ ਵਿਸਮਾਦ ’ ਅਤੇ ‘ ਲਵੈਂਡਰ ( ਸੰਪਾਦਿਤ )’, ਇਕ ਕਹਾਣੀ ਸੰਗ੍ਰਹਿ ‘ ਪਾਰਲੇ - ਪੁਲ ’, ਇਕ ਸਾਹਿਤ ਸਮੀਖਿਆ ‘ ਪਰਵਾਸੀ ਪੰਜਾਬੀ ਸਾਹਿਤ ( ਸ਼ਬਦ ਤੇ ਸੰਵਾਦ )’ ਅਤੇ ਦੋ ਸੰਪਾਦਿਤ ਪੁਸਤਕ ‘ ਕੂੰਜਾਂ ’ ਅਤੇ ‘ ਧਰਤ ਪਰਾਈ ਆਪਣੇ ਲੋਕ ’ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ । ‘ ਸ਼ਿਕਸਤ ’ ਕਾਵਿ ਸੰਗ੍ਰਹਿ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਤ ਹੋਇਆ ਹੈ । ਚਰਚਾ ਅਧੀਨ ਕਾਵਿ ਸੰਗ੍ਰਹਿ ‘ ਤੇਰੀ ਰੰਗਸ਼ਾਲਾ ’ ਉਸ ਦੀ 10 ਵੀਂ ਪੁਸਤਕ ਹੈ । ਸੁਰਜੀਤ ਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ , ਉਸ ਨੇ ਸੰਸਾਰ ਦੇ ਕਈ ਦੇਸ਼ਾਂ ਦੀ ਯਾਤਰਾ ਕਰਦਿਆਂ ਜ਼ਿੰਦਗੀ ਦੇ ਕਈ ਰੰਗ ਵੇਖੇ ਅਤੇ ਮਾਣੇ ਹਨ । ਇਸ ਕਰਕੇ ਉਸ ਦੇ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਰੰਗ ਵੀ ਵੰਨ - ਸਵੰਨੇ ਹਨ । ਇਸ ਪੁਸਤਕ ਦੀਆਂ ਕਵਿਤਾਵਾਂ ਕੁਦਰਤ ਅਤੇ ਇਸ ਦੇ ਅਨੇਕਾਂ ਰਹੱਸਾਂ ਨੂੰ ਸਮਝਣ ਵਾਲੀਆਂ ਅਤੇ ਜ਼ਿੰਦਗੀ ਜਿਓਣ ਅਤੇ ਇਸ ਨੂੰ ਮਾਨਣ ਦੀ ਉਮੀਦ ਜਗਾਉਂਦੀਆਂ ਹਨ । ਇਹ ਕਵਿਤਾਵਾਂ ਗ਼ਰੀਬਾਂ - ਮਜ਼ਦੂਰਾਂ ਅਤੇ ਜ...