ਜਦੋਂ ਪੰਜ ਰੁਪਏ ਦੇ ਸਮੋਸਿਆਂ ਨੇ ਭਸੂੜੀ ਪਾਈ
ਗੱਲ 1975 ਦੀ ਹੈ , ਜਦੋਂ ਮੈਂ ਲੋਕ ਸੰਪਰਕ ਵਿਭਾਗ ਪੰਜਾਬ ਦੇ ਮਾਸਕ ਰਸਾਲੇ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲੱਗਿਆ ਹੋਇਆ ਸੀ । ਮਰਹੂਮ ਸੁਖਪਾਲਵੀਰ ਸਿੰਘ ਹਸਰਤ ਜੋ ਪੰਜਾਬੀ ਦੇ ਕਵੀ ਸਨ , ਉਹ ਲੋਕ ਸੰਪਰਕ ਅਧਿਕਾਰੀ ਪੰਜਾਬੀ ਅਤੇ ਲੋਕ ਸੰਪਰਕ ਵਿਭਾਗ ਦੇ ਜਾਗ੍ਰਤੀ ਪੰਜਾਬੀ ਰਸਾਲੇ ਦੇ ਸੰਪਾਦਕ ਸਨ । ਪੰਜਾਬ ਸਕੱਤਰੇਤ ਦੀ ਪੰਜਵੀਂ ਮੰਜ਼ਲ ਤੇ ਲੋਕ ਸੰਪਰਕ ਵਿਭਾਗ ਦਾ ਦਫਤਰ ਸੀ । ਸੁਖਪਾਲਵੀਰ ਸਿੰਘ ਹਸਰਤ ਦਾ ਕੈਬਿਨ ਇਮਾਰਤ ਦੇ ਬਿਲਕੁਲ ਨੁਕਰ ਤੇ ਸੀ । ਅਸੀਂ ਪੰਜਾਬੀ ਸ਼ੈਕਸ਼ਨ ਵਿਚ ਦੋ ਨਿਬੰਧਕਾਰ ਮਰਹੂਮ ਸੁਰਿੰਦਰ ਮੋਹਨ ਸਿੰਘ ਅਤੇ ਮੈਂ , ਦੋ ਅਨੁਵਾਦਕ ਮਰਹੂਮ ਬੰਸੀ ਲਾਲ ਤੇ ਬਲਵਿੰਦਰ ਕੌਰ , ਇਕ ਪ੍ਰੂਫ ਰੀਡਰ ਪ੍ਰੀਤਮ ਸਿੰਘ , ਇਕ ਸਟੈਨੋ ਟਾਈਪਿਸਟ ਗੁਰਦਾਸ ਸਿੰਘ ਅਤੇ ਇਕ ਸੇਵਾਦਾਰ ਦੇਸ ਰਾਜ ਹੁੰਦਾ ਸੀ । ਦੇਸ ਰਾਜ ਵੇਖਣ ਪਾਖਣ ਨੂੰ ਸੇਵਾਦਾਰ ਨਹੀਂ ਸਗੋਂ ਅਧਿਕਾਰੀ ਲਗਦਾ ਸੀ । ਅਨੁਵਾਦਕਾਂ ਦਾ ਕੀਤਾ ਅਨੁਵਾਦ ਨਿਬੰਧਕਾਰ ਦਰੁਸਤ ਕਰਦੇ ਸਨ । ਸੁਰਿੰਦਰ ਮੋਹਨ ਸਿੰਘ ਅਨੁਵਾਦ ਕਰਨ ਦੇ ਮਾਹਿਰ ਸਨ ਕਿਉਂਕਿ ਉਹ ਪਹਿਲਾਂ ਅਨੁਵਾਦਕ ਵੀ ਰਹੇ ਸਨ । ਉਨ੍ਹਾਂ ਦਾ ਸਾਡੇ ਸਾਰਿਆਂ ਨਾਲੋਂ ਤਜ਼ਰਬਾ ਜ਼ਿਆਦਾ ਸੀ । ਆਖਰ ਵਿਚ ਪੀਆ...