ਸ਼ਬਦ ਸਿਰਜਣਹਾਰੇ-2 ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵਿ ਸੰਗ੍ਰਹਿ

ਸਕੇਪ ਸਾਹਿਤਕ ਸੰਸਥਾ ਦਾ ਉਭਰਦੇ ਕਵੀਆਂ ਦੀਆਂ ਰਚਨਾਵਾਂ ਦਾ ਕਾਵਿ ਸੰਗ੍ਰਹਿ ‘ ਸ਼ਬਦ ਸਿਰਜਣਹਾਰੇ -2’ ਚੰਗਾ ਉਦਮ ਹੈ । ਆਮ ਤੌਰ ਤੇ ਸਥਾਪਤ ਕਵੀਆਂ ਲਈ ਪੁਸਤਕ ਪ੍ਰਕਾਸ਼ਤ ਕਰਨਾ ਕਰਾਉਣਾ ਕੋਈ ਮੁਸ਼ਕਲ ਨਹੀਂ ਹੁੰਦਾ ਪ੍ਰੰਤੂ ਸਾਹਿਤਕ ਖੇਤਰ ਵਿੱਚ ਉਭਰਦੇ ਕਵੀਆਂ ਲਈ ਇਕੱਲਿਆਂ ਪੁਸਤਕ ਪ੍ਰਕਾਸ਼ਤ ਕਰਵਾਉਣਾ ਸੌਖਾ ਕਾਰਜ ਨਹੀਂ । ਰਵਿੰਦਰ ਸਿੰਘ ਚੋਟ ਅਤੇ ਪਰਵਿੰਦਰ ਜੀਤ ਸਿੰਘ ਨੇ ਇਸ ਸਾਹਿਤਕ ਸੰਸਥਾ ਦੇ 20 ਕਵੀਆਂ ਦੀਆਂ ਰਚਨਾਵਾਂ ਸਾਂਝਾ ਕਾਵਿ ਸੰਗ੍ਰਹਿ ਸੰਪਾਦਿਤ / ਪ੍ਰਕਾਸ਼ਤ ਕਰਕੇ ਨਵੀਂ ਪਿਰਤ ਪਾਈ ਹੈ । ਇਨ੍ਹਾਂ ਕਵੀਆਂ ਵਿੱਚ ਕੁਝ ਕੁ ਤਾਂ ਸਥਾਪਤ ਕਵੀ ਹਨ , ਜਿਨ੍ਹਾਂ ਨੇ ਸਾਰੀ ਉਮਰ ਸਾਹਿਤਕ ਖੇਤਰ ਵਿੱਚ ਪੰਜਾਬੀ ਭਾਸ਼ਾ ਦੀ ਸੇਵਾ ਕੀਤੀ ਹੈ । ਕਾਵਿ ਸੰਗ੍ਰਹਿ ਦੇ ਸਾਰੇ ਕਵੀਆਂ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਵਾਲੀਆਂ ਹਨ । ਬਹੁਤੇ ਕਵੀਆਂ ਦੇ ਕਵਿਤਾਵਾਂ ਅਤੇ ਗ਼ਜ਼ਲਾਂ ਦੇ ਵਿਸ਼ੇ ਲਗਪਗ ਇਕ ਦੂਜੇ ਨਾਲ ਮਿਲਦੇ ਜੁਲਦੇ ਹਨ ਕਿਉੀਕਿ ਸਮਾਜਿਕ ਸਰੋਕਾਰਾਂ ਵਿੱਚ ਲੋਕ ਹਿਤਾਂ ਦੇ ਵਿਸ਼ੇ ਸ਼ਾਮਲ ਹੁੰਦੇ ਹਨ । ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਹੇ , ਕੁਦਰਤੀ ਹੈ ਕਿ ਕਵੀਆਂ ਦੇ ਮਨਾਂ ਤੇ ਉਸਦਾ ਡੂੰਘਾ ਅਸਰ ਪੈਂਦਾ ਹੈ । ਫਿਰ ਵੁਹ ਆਪਣੀਆਂ ਕਵਿਤਾਵਾਂ ਵਿੰਚ ਉਨ੍ਹ...