Posts

ਇਨਸਾਨੀਅਤ ਦੀ ਸੇਵਾ ਨੂੰ ਸਮਰਪਤ : ਡਾ (ਲੈਫ਼ ਕਰਨਲ ) ਹਰਵੰਦਨ ਕੌਰ ਬੇਦੀ

Image
        ਤਿੰਨ ਪੀੜ੍ਹੀਆਂ ਤੋਂ ਦੇਸ਼ ਭਗਤੀ , ਡਾਕਟਰੀ ਸੇਵਾ ਅਤੇ ਸਮਾਜ ਸੇਵਾ ਦੇ ਵਚਿਤਰ ਸੁਮੇਲ   ਦੀ ਵਿਲੱਖਣ ਉਦਾਹਰਣ ਹੈ , ਮਾਨਸਿਕ ਰੋਗਾਂ ਦੀ ਮਾਹਿਰ ਬਿਹਤਰੀਨ ਇਨਸਾਨ ਡਾ ਹਰਵੰਦਨ ਕੌਰ ਬੇਦੀ ਦੇ ਪਰਿਵਾਰ ਦੀ ਜੀਵਨ ਗਾਥਾ । ਇੱਕ ਵਿਅਕਤੀ ਵਿੱਚ ਆਪਣੇ ਕਿੱਤੇ ਦੀ ਮੁਹਾਰਤ , ਇਨਸਾਨੀ ਕਦਰਾਂ ਕੀਮਤਾਂ ਦੀ ਪਹਿਚਾਣ , ਕਿੱਤੇ ਦੀ ਪ੍ਰਤੀਵੱਧਤਾ , ਇਨਸਾਨੀਅਤ ਦੀ ਸੇਵਾ ਭਾਵਨਾ ਦੀ ਲਗਨ ਅਤੇ ਦਿ੍ਰੜ੍ਹਤਾ ਦਾ ਹੋਣਾ ਆਪਣੇ ਆਪ ਵਿੱਚ ਪਰਮਾਤਮਾ ਦਾ ਬਿਹਤਰੀਨ ਵਰਦਾਨ ਹੁੰਦਾ ਹੈ । ਇਹ ਮਾਣ ਆਪਣੇ ਕਿੱਤੇ ਨੂੰ ਸਮਰਪਤ ਮਾਨਸਿਕ ਰੋਗਾਂ ਦੀ ਮਾਹਿਰ ਡਾਕਟਰ ਲੈਫ਼ਟੀਨੈਂਟ ਕਰਨਲ ਹਰਵੰਦਨ ਕੌਰ ਬੇਦੀ ਨੂੰ ਜਾਂਦਾ ਹੈ , ਜਿਨ੍ਹਾਂ ਦਾ ਜੀਵਨ ਸਮਾਜ ਲਈ ਚਾਨਣ ਮੁਨਾਰਾ ਹੋ ਸਕਦਾ ਹੈ । ਉਹ ਆਪਣੇ ਡਾਕਟਰੀ ਦੇ ਕਿਤੇ ਦੀ ਪਵਿਤਰਤਾ   ਸਮਝਦੇ ਹਨ । ਇਸ ਲਈ ਉਹ ਜੀਅ ਜਾਨ ਨਾਲ ਇਨਸਾਨੀਅਤ ਦੀ ਸੇਵਾ ਵਿੱਚ ਜੁੱਟੇ ਹੋਏ ਹਨ । ਅੱਜ ਦੇ ਪਦਾਰਥਵਾਦੀ ਅਤੇ ਵਿਓਪਾਰਕ ਸੋਚ ਦੇ ਜ਼ਮਾਨੇ ਵਿੱਚ ਜਦੋਂ ਕਿ ਲਗਪਗ ਹਰ ਡਾਕਟਰੀ ਕਿੱਤੇ ਨਾਲ ਸੰਬੰਧਤ ਵਿਅਕਤੀ ਪੈਸੇ ਕਮਾਉਣ ਵਿੱਚ ਲੱਗਿਆ ਹੋਇਆ ਹੈ ਤਾਂ ਇਨਸਾਨੀਅਤ ਦੀ ਸੇਵਾ ਭਾਵਨਾ ਦਾ ਹੋਣਾ ਅਜ਼ੀਬ ਜਿਹਾ ਲੱਗਦਾ ਹੈ ਪ੍ਰੰਤੂ ...

ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦਾ ਚਿਹਰਾ : ਕਾਂਗਰਸ ਪਾਰਟੀ ਦਾ ਮਾਸਟਰ ਸਟਰੋਕ

Image
      ਕਾਂਗਰਸ ਪਾਰਟੀ ਦੀ ਡਿਕ ਡੋਲੇ ਖਾਂਦੀ ਬੇੜੀ ਨੂੰ ਮੰਝਧਾਰ ਵਿਚੋਂ ਕੱਢਣ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਕਾਂਗਰਸ ਪਾਰਟੀ ਨੇ ਮਾਸਟਰ ਸਟਰੋਕ ਮਾਰਿਆ ਹੈ ।   ਇਹ ਮਾਸਟਰ ਸਟਰੋਕ ਜੂਆ ਵੀ ਹੋ ਸਕਦਾ ਹੈ ਕਿਉਂਕਿ ਪੰਜਾਬ ਵਿੱਚ 33 ਫ਼ੀ ਸਦੀ ਅਨੁਸੂਚਿਤ ਜਾਤੀਆਂ ਅਤੇ 67 ਫ਼ੀ ਸਦੀ ਦੂਜੀਆਂ ਸਮੁਦਾਇ ਦੇ ਵੋਟਰ ਵੀ ਹਨ । ਕਿਸਾਨਾਂ ਅਤੇ ਮਜ਼ਦੂਰਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਇਕ ਦੂਜੇ ਤੋਂ ਬਿਨਾ ਸਰਦਾ ਵੀ ਨਹੀਂ । ਜੇ ਇਹ ਕਹਿ ਲਿਆ ਜਾਵੇ ਕਿ ਉਹ ਇਕ ਦੂਜੇ ਦੇ ਪੂਰਕ ਹਨ ਤਾਂ ਵੀ ਕੋਈ ਅਤਕਥਨੀ ਨਹੀਂ । ਜੇਕਰ ਇਹ ਇਕੱਠੇ ਹੋ ਕੇ ਭੁਗਤ ਗਏ ਤਾਂ ਕਾਂਗਰਸ ਪਾਰਟੀ ਦੇ ਵਾਰੇ ਨਿਆਰੇ ਹੋ ਸਕਦੇ ਹਨ । 20 ਫਰਵਰੀ 2022 ਨੂੰ ਪੰਜਾਬ ਵਿਧਾਨ ਸਭਾ ਦੀ ਚੋਣ ਲਈ ਵੋਟਾਂ ਪੈਣੀਆਂ ਹਨ । ਅਜੇ ਤੱਕ ਕਿਸੇ ਵੀ ਪਾਰਟੀ ਨੂੰ ਬਹੁਮਤ ਆਉਣ ਬਾਰੇ ਪੋਜ਼ੀਸ਼ਨ ਸ਼ਪਸ਼ਟ ਨਹੀਂ ਹੋਈ ਹੈ । ਇਥੋਂ ਤੱਕ ਕਿ ਪੰਜਾਬ ਦੇ ਵੋਟਰ ਵੀ ਭੰਬਲਭੂਸੇ ਵਿੱਚ ਪਏ ਹੋਏ ਹਨ । ਵੋਟਾਂ ਪੈਣ ਵਿੱਚ ਸਿਰਫ 13 ਦਿਨ ਬਾਕੀ ਰਹਿ ਗਏ ਹਨ ਪ੍ਰੰਤੂ ਪੰਜਾਬ ਦੇ ਵੋਟਰ ਕੋਈ ਸਾਰਥਿਕ ਫ਼ੈਸਲਾ ਕਰਨ ਵਿੱਚ ਸਫ਼ਲ ਨਹੀਂ ਹੋਏ । ਸਾਰੀਆਂ ...