ਗੁੰਮ ਹੋਈ ਮੁਹੱਬਤ ਅਤੇ ਇਨਸਾਨੀਅਤ ਦੀ ਤ੍ਰਾਸਦੀ ਇਕਾਂਗੀ ‘ਤਲਾਸ਼’
ਮਨਵਿੰਦਰ ਜੀਤ ਸਿੰਘ ਦਾ ਲਿਖਿਆ ਅਤੇ ਜਗਜੀਤ ਸਰੀਨ ਦੁਆਰਾ ਨਿਰਦੇਸ਼ਨ ਕੀਤਾ ਇਕਾਂਗੀ ਤਲਾਸ਼ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤੱਕ ਇਨਸਾਨੀ ਕਦਰਾਂ ਕੀਮਤਾਂ ਵਿੱਚ ਆਈ ਗਿਰਾਵਟ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ । ਇਸ ਇਕਾਂਗੀ ਵਿੱਚ ਮੁੱਖ ਤੌਰ ਤੇ ਸਮਾਜ ਵਿੱਚੋਂ ਗੁੰਮ ਹੋਈ ਇਨਸਾਨੀਅਤ , ਮਨੁਖਤਾ ਵਿੱਚੋਂ ਮੁਹੱਬਤ , ਆਪਸੀ ਪਿਆਰ , ਸਦਭਾਵਨਾ , ਸਹਿਹੋਂਦ ਦੀ ਤਿਲਾਂਜ਼ਲੀ ਦੇ ਪ੍ਰਭਾਵਾਂ ਨਾਲ ਸਮਾਜਿਕ ਜੀਵਨ ਵਿੱਚ ਆਈ ਖੜੋਤ ਦੀ ਹੂਕ ਦਾ ਪ੍ਰਗਟਾਵਾ ਹੁੰਦਾ ਹੈ । ਇੱਕ ਛੋਟੇ ਜਿਹੇ ਇਕਾਂਗੀ ਵਿੱਚ ਲੇਖਕ ਅਤੇ ਨਿਰਦੇਸ਼ਕ ਨੇ ਅਨੇਕਾਂ ਅਜਿਹੇ ਮੁੱਦਿਆਂ ਦੀ ਪ੍ਰਤੀਨਿਧਤਾ ਕਰਕੇ ਸਮਾਜ ਵਿੱਚ ਆਈਆਂ ਕੁਰੀਤੀਆਂ ਬਾਰੇ ਜਾਣਕਾਰੀ ਦਿੱਤੀ ਹੈ , ਜਿਸ ਨਾਲ ਸੁਨਹਿਰੇ ਸਮਾਜ ਦੀ ਮੁੜ ਸਿਰਜਣਾ ਦੀ ਆਸ ਕੀਤੀ ਜਾ ਸਕਦੀ ਹੈ । ਜਿਹੜਾ ਪੰਜਾਬ ਕਿਸੇ ਸਮੇਂ ਹਸਦਾ , ਵਸਦਾ , ਗਾਉਂਦਾ , ਨੱਚਦਾ ਟੱਪਦਾ , ਗਿੱਧੇ ਭੰਗੜੇ ਦੀਆਂ ਮਹਿਕਾਂ ਖਿਲਾਰਦਾ , ਪੰਜਾਬੀ ਵਿਰਾਸਤ ਦਾ ਪਹਿਰੇਦਾਰ ਕਹਾਉਂਦਾ ਸੀ । ਗੁਰੂਆਂ , ਸੰਤਾਂ ਅਤੇ ਭਗਤਾਂ ਦੀ ਬਾਣੀ ਦਾ ਗੁਣ ਗਾਇਨ ਕਰਕੇ ਸ਼ਾਂਤੀ ਪ੍ਰਪਤ ਕਰਦਾ ਸੀ । ਮਨੁੱਖਤਾ ਦੇ ਦੁੱਖ ਹਰਨ ਕਰਨ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ...