Posts

Showing posts from February, 2026
     ਰੂਪ ਢਿੱਲੋਂ ਪਰਵਾਸੀ ਪੰਜਾਬੀ ਸਾਹਿਤਕਾਰ ਹੈ । ਉਸਦੀਆਂ ਨੌਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਇੱਕ ਕਵਿਤਾ / ਕਹਾਣੀ ਅਤੇ ਅੱਠ ਨਾਵਲ ਸ਼ਾਮਲ ਹਨ । ਉਸਦੀ ਪੁਸਤਕ ‘ ਭਰਿੰਡ ’ 2011 ਅਤੇ ਬਾਕੀ ਅੱਠ ਨਾਵਲਾਂ ਵਿੱਚ ‘ ਨੀਲਾ ਨੂਰ ’ 2007, ਬਾਬੇਲੋਨਾ : ਘਰ ਵਾਪਸੀ 2009, ‘ ਓ ’ 2013, 2014, ‘ ਸੁਰਮਈ ’ 2015, 2018, ‘ ਸਿੰਧਵਾਦ ’ 2020, ‘ ਚਿੱਟਾ ਤੇ ਕਾਲਾ ’ 2021, ‘ ਹੌਲ ’ 2023 ਅਤੇ ‘ ਨਾਗਾਂ ਦੀ ਖੇਡ ’ 2025 ਵਿੱਚ ਪ੍ਰਕਾਸ਼ਤ ਹੋਈਆਂ ਹਨ । 2007 ਤੋਂ ਲੈ ਕੇ ਜਦੋਂ ਉਸਦੀ ਪਹਿਲੀ ਪੁਸਤਕ ਛਪੀ ਸੀ , ਲਗਪਗ ਹਰ ਸਾਲ ਉਸਦੀ ਇੱਕ ਨਵੀਂ ਪੁਸਤਕ ਜਾਂ ਕਿਸੇ ਪੁਸਤਕ ਦਾ ਦੂਜਾ ਐਡੀਸ਼ਨ ਪ੍ਰਕਾਸ਼ਤ ਹੋ ਰਿਹਾ ਹੈ , ਭਾਵ ਉਹ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ । ‘ ਰਾਂਝਾ ’ ਨਾਵਲ ਉਸਦੀ ਦਸਵੀਂ ਪੁਸਤਕ ਹੈ । ਇਹ ਨਾਵਲ ਪੰਜਾਬੀ ਸਭਿਆਚਾਰ ਅਤੇ ਬਰਤਾਨੀਆਂ ਦੇ ਸਭਿਆਚਾਰ ਦਾ ਸੁਮੇਲ ਹੈ , ਜਿਸ ਵਿੱਚ ਦਰਸਾਇਆ ਗਿਆ ਹੈ ਕਿ ਪੰਜਾਬੀ ਪਰਿਵਾਰ ਬਰਤਾਨੀਆਂ ਵਿੱਚ ਜਾ ਕੇ ਭਾਵੇਂ ਉਥੋਂ ਦੇ ਸਭਿਆਚਾਰ , ਕਾਨੂੰਨ ਅਤੇ ਕਦਰਾਂ ਕੀਮਤਾਂ ਅਨੁਸਾਰ ਵਿਚਰਨ ਦੀ ਕੋਸ਼ਿਸ਼ ਕਰਦੇ ਹਨ , ਪ੍ਰੰਤੂ ਇਸਦੇ ਬਾਵਜੂਦ ਵੀ ਉਹ ਆਪਣੀ ਵਿਰਾਸਤ ਨੂੰ ਨਹੀਂ ਭੁੱਲ ਸਕਦੇ , ਅੰਗਰ...

7 ਫਰਵਰੀ ਨੂੰ ਪੰਜਾਬ ਗੌਰਵ ਪੁਰਸਕਾਰ ਮਿਲਣ ‘ਤੇ ਵਿਸ਼ੇਸ ਸਾਹਿਤਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ.ਗੁਰਭਜਨ ਸਿੰਘ ਗਿੱਲ

Image
  ਗੁਰਭਜਨ ਸਿੰਘ ਗਿੱਲ ਨੂੰ ਸਾਹਿਤਕ ਖ਼ੇਤਰ ਦੀਆਂ ਵਿਲੱਖਣ ਪ੍ਰਾਪਤੀਆਂ ਕਰਕੇ 7 ਫ਼ਰਵਰੀ 2026 ਨੂੰ ਪੰਜਾਬ ਗੌਰਵ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ । ਪੰਜਾਬੀ ਸ਼ਾਇਰੀ ਵਿਚ ਨਵੀਆਂ ਪੈੜਾ ਪਾ ਕੇ ਨਵੇਂ ਬਿੰਬ ਤੇ ਅਲੰਕਾਰ ਸਿਰਜਣ ਵਾਲਾ ਪ੍ਰੋ . ਗੁਰਭਜਨ ਸਿੰਘ ਗਿੱਲ ਸਥਾਪਤ ਗ਼ਜ਼ਲਕਾਰ ਹੈ , ਜਿਸ ਦੀਆਂ ਸਾਰੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ । ਉਸ ਨੂੰ ਸਮਾਜਿਕ ਤੌਰ ਤੇ ਸੁਜੱਗ ਅਤੇ ਜਾਗਰੂਕ ਕਵੀ ਕਿਹਾ ਜਾ ਸਕਦਾ ਹੈ । ਪ੍ਰੋ . ਗੁਰਭਜਨ ਸਿੰਘ ਗਿੱਲ ਦੀ ਵਿਚਾਰਧਾਰਾ ਅਤੇ ਚਿੰਤਨ ਲੋਕਾਂ ਦੇ ਦਰਦ ਦੀ ਤਰਜਮਾਨੀ ਕਰਦੀ ਵਿਖਾਈ ਦਿੰਦੀ ਹੈ । ਉਸਨੇ ਪੰਜਾਬੀ ਦੀ ਐਮ . ਏ . ਆਨਰਜ ਪਾਸ ਕੀਤੀ ਹੋਈ ਹੈ । ਰੋਜਗਾਰ ਦੇ ਸੰਬੰਧ ਵਿਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਪਣਾ ਕਰਮ ਖੇਤਰ 1983 ਵਿਚ ਬਣਾਇਆ , ਜਿਥੇ ਉਹ ਖੇਤੀਬਾੜੀ ਸਾਹਿਤ ਦੀ ਸੰਪਾਦਨਾ ਦਾ ਲਗਾਤਾਰ 30 ਸਾਲ ਕੰਮ ਕਰਦਾ ਰਿਹਾ ਅਤੇ ਇਥੇ ਰਹਿੰਦਿਆਂ ਹੀ ਸਾਹਿਤਕ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਵਿਚਰਣ ਦਾ ਇਤਫ਼ਾਕ ਬਣਿਆਂ ਰਿਹਾ । ਪੰਜਾਬੀ ਸਾਹਿਤ ਜਗਤ ਦਾ ਬਹੁ - ਰੰਗਾ , ਬਹੁ - ਪੱਖੀ , ਰੰਗਲਾ ਸੱਜਣ ਅਤੇ ਹਰਫ਼ਨਮੌਲਾ ਸਾਹਿਤਕਾਰ ਪ੍ਰੋ . ਗੁਰਭਜਨ ਸਿੰਘ ਗਿੱਲ ਕਿਸੇ ਜਾਣ ਪਹਿਚਾਣ ਦਾ ਮੁਥਾ...