ਸੁਰਜੀਤ ਸਿੰਘ ਸਿਰੜੀ ਦਾ ਕਾਵਿ-ਸੰਗ੍ਰਹਿ ‘ਮਿੱਟੀ ਕਰੇ ਸੁਆਲ’ ਮਨੁੱਖੀ ਅਧਿਕਾਰਾਂ ਦਾ ਪ੍ਰਤੀਨਿਧ
ਸੁਰਜੀਤ ਸਿੰਘ ਸਿਰੜੀ ਦੇ ਦੋ ਕਾਵਿ - ਸੰਗ੍ਰਹਿ ਇੱਕ ਪੰਜਾਬੀ ਅਤੇ ਇੱਕ ਹਿੰਦੀ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ । ‘ ਮਿੱਟੀ ਕਰੇ ਸੁਆਲ ’ ਤੀਜਾ ਤੇ ਪੰਜਾਬੀ ਦਾ ਦੂਜਾ ਕਾਵਿ - ਸੰਗ੍ਰਹਿ ਹੈ । ਉਹ ਸੰਵੇਦਨਸ਼ੀਲ ਕਵੀ ਹੈ । ਸਮਾਜ ਵਿੱਚ ਵਾਪਰ ਰਹੀ ਹਰ ਸਮਾਜਿਕ , ਆਰਥਿਕ ਅਤੇ ਸਭਿਆਚਾਰਕ ਘਟਨਾ ਜਦੋਂ ਉਸਦੀ ਮਾਨਸਿਕਤਾ ਨੂੰ ਕੁਰੇਦਦੀ ਹੈ ਤਾਂ ਫਿਰ ਉਹ ਆਪਣੀ ਕਲਮ ਦਾ ਸਹਾਰਾ ਲੈ ਕੇ ਕਵਿਤਾ ਲਿਖਕੇ ਆਪਣਾ ਮਨ ਹੌਲ਼ਾ ਕਰਦਾ ਹੈ । ਇਸ ਕਾਵਿ - ਸੰਗ੍ਰਹਿ ਵਿੱਚ ਉਸ ਦੀਆਂ 81 ਵੱਖ - ਵੱਖ ਵਿਸ਼ਿਆਂ ਵਾਲੀਆਂ ਰੰਗ - ਬਰੰਗੀਆਂ ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ । ਸੁਰਜੀਤ ਸਿੰਘ ਸਿਰੜੀ ਕਿਸੇ ਇੱਕ ਧਾਰਾ ਨਾਲ ਜੁੜਿਆ ਹੋਇਆ ਕਵੀ ਨਹੀਂ ਹੈ , ਪ੍ਰੰਤੂ ਉਸ ਦੀਆਂ ਕਵਿਤਾਵਾਂ ਵੱਖੋ - ਵੱਖਰੇ ਰੰਗਾਂ ਦੀ ਦੀਆਂ ਮਹਿਕਾਂ ਖਿਲਾਰਦੀਆਂ ਹਨ । ਮੁੱਖ ਤੌਰ ‘ ਤੇ ਮਨੁੱਖੀ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ । ਸ਼ੋਸ਼ਤ ਸਮਾਜ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੀਆਂ ਹੋਈਆਂ , ਉਨ੍ਹਾਂ ਨੂੰ ਲਾਮਬੰਦ ਹੋਣ ਲਈ ਪ੍ਰੇਰਦੀਆਂ ਹਨ । ਕਿਸਾਨ ਅੰਦੋਲਨ , ਕਰੋਨਾ , ਵਿਰਾਸਤ ਦਾ ਹੇਜ , ਮਸ਼ਨੀਕਰਨ , ਸਥਾਪਤੀ ਵਿਰੁੱਧ ਵਿਦ੍ਰੋਹ , ਵਹਿਮ - ਭਰਮ , ਜ਼ਾਤ - ਪਾਤ , ਮਿਹਨਤ - ਮਜ਼ਦੂਰੀ , ਸੰਘਰਸ਼ - ਜਦੋਜਹਿਦ...