ਜਸਵੰਤ ਗਿੱਲ ਸਮਾਲਸਰ ਦਾ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਪਰਛਾਵੇਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ
ਜਸਵੰਤ ਗਿੱਲ ਸਮਾਲਸਰ ਦਾ ਪਲੇਠਾ ਕਾਵਿ ਸੰਗ੍ਰਹਿ ‘ ਜ਼ਿੰਦਗੀ ਦੇ ਪਰਛਾਵੇਂ ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਹੈ । ਇਸ ਕਾਵਿ ਸੰਗ੍ਰਹਿ ਵਿੱਚ 68 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ । ਸ਼ਾਇਰ ਆਪਣੀ ਕਵਿਤਾ ਵਿੱਚ ਖੁਦ ਲਿਖਦਾ ਹੈ ਕਿ ਅਜਿਹੀ ਕਵਿਤਾ ਸਾਰਥਿਕ ਨਹੀਂ ਹੋ ਸਕਦੀ , ਜਿਸਦਾ ਲੋਕਾਈ ਨੂੰ ਕੋਈ ਲਾਭ ਨਾ ਹੋਵੇ ਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗ੍ਰਤ ਨਾ ਕਰਦੀ ਹੋਵੇ । ਉਹ ਪਿਆਰ ਦੀਆਂ ਪੀਂਘਾਂ ਪਾਉਣ ਵਾਲੀਆਂ ਕਵਿਤਾਵਾਂ ਨੂੰ ਲੋਕ ਹਿੱਤ ਦੀਆਂ ਨਹੀਂ ਸਮਝਦਾ । ਜਸਵੰਤ ਗਿੱਲ ਸਮਾਲਸਰ ਦੀਆਂ ਇਸ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਲੋਕਾਂ ਦੇ ਹਿੱਤਾਂ ‘ ਤੇ ਪਹਿਰਾ ਦੇਣ ਵਾਲੀਆਂ ਹਨ । ਉਹ ਸੰਵੇਦਨਸ਼ੀਲ ਕਵੀ ਹੈ । ਸਿਆਸਤਦਾਨਾ ਨੇ ਧਰਮ ਦੇ ਹਥਿਆਰ ਰਾਹੀਂ ਲੋਕਾਂ ਦੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਹੈ । ਧਰਮ ਜੀਵਨ ਜਾਚ ਨਹੀ , ਸਗੋਂ ਕਰਮ ਕਾਂਡ ਬਣ ਗਿਆ ਹੈ । ਇਸ ਕਾਵਿ ਸੰਗ੍ਰਹਿ ਵਿੱਚੋਂ ਕਵੀ ਦੀ ਵਿਚਾਰਧਾਰਾ ਪ੍ਰਤੱਖ ਰੂਪ ਵਿੱਚ ਵਿਖਾਈ ਦਿੰਦੀ ਹੈ । ਕਵੀ ਬਹੁਤੀਆਂ ਕਵਿਤਾਵਾਂ ਵਿੱਚ ਸਮਾਜ ਦੇ ਦੱਬੇ ਕੁਚਲੇ ਕਿਰਤੀਆਂ , ਕਾਮਿਆਂ , ਇਸਤਰੀਆਂ , ਮਜ਼ਦੂਰਾਂ ਤੇ ਮਿਹਨਤਕਸ਼ਾਂ ਨੂੰ ਲਾਮਬੰਦ ਹੋ ਕੇ ਇਨਕਲਾਬ ਲਿਆਉਣ ਦੀ ...