ਬਲਰਾਜ ਧਾਲੀਵਾਲ ਦਾ ਗ਼ਜ਼ਲ ਸੰਗ੍ਰਹਿ ‘ਹਸਤੀ ਵਿਚਲਾ ਚੀਰ’ ਮਨੁੱਖਤਾ ਦੀ ਚੀਸ ਦਾ ਪ੍ਰਤੀਕ
ਬਲਰਾਜ ਧਾਲੀਵਾਲ ਸੰਵੇਦਨਸ਼ੀਲ ਤੇ ਸੰਜੀਦਾ ਗ਼ਜ਼ਲਗੋ ਹੈ । ‘ ਹਸਤੀ ਵਿਚਲਾ ਚੀਰ ’ ਉਸਦਾ ਦੂਜਾ ਗ਼ਜ਼ਲ ਸੰਗ੍ਰਹਿ ਹੈ । ਇਸ ਤੋਂ ਪਹਿਲਾਂ ਉਸਦਾ ‘ ਦਿਲ ਕਹੇ ’ ਗ਼ਜ਼ਲ ਸੰਗ੍ਰਹਿ 2017 ਵਿੱਚ ਪ੍ਰਕਾਸ਼ਤ ਹੋ ਚੁੱਕਾ ਹੈ । ਬਲਰਾਜ ਧਾਲੀਵਾਲ ਮਾਤਰਾ ਨਾਲੋਂ ਮਿਆਰ ਵਿੱਚ ਵਿਸ਼ਵਾਸ਼ ਰੱਖਦਾ ਹੈ । ਇਸ ਲਈ ਇਹ ‘ ਹਸਤੀ ਵਿਚਲਾ ਚੀਰ ’ ਉਸਦੀਆਂ ਪਿਛਲੇ ਅੱਠ ਸਾਲ ਵਿੱਚ ਲਿਖੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ । ਇਸ ਗ਼ਜ਼ਲ ਸੰਗ੍ਰਹਿ ਵਿੱਚ 66 ਗ਼ਜ਼ਲਾਂ ਸ਼ਾਮਲ ਹਨ । ਬਲਰਾਜ ਧਾਲੀਵਾਲ ਦੀਆਂ ਗ਼ਜ਼ਲਾਂ ਇਨਸਾਨੀ ਮਾਨਸਿਕਤਾ ਦਾ ਬਹੁ - ਪਰਤੀ ਵਿਸ਼ਲੇਸ਼ਣ ਕਰਦੀਆਂ ਹਨ । ਗ਼ਜ਼ਲਗੋ ਸਮਾਜਿਕ ਤਾਣੇ - ਬਾਣੇ ਵਿੱਚ ਵਿਚਰਦਿਆਂ ਜੋ ਪ੍ਰਸਥਿਤੀਆਂ ਅਤੇ ਵਾਪਰਨ ਵਾਲੀਆਂ ਘਟਨਾਵਾਂ ਨੂੰ ਮਹਿਸੂਸ ਕਰਦਾ ਹੈ , ਇਨ੍ਹਾਂ ਗ਼ਜ਼ਲਾਂ ਵਿੱਚ ਉਨ੍ਹਾਂ ਦਾ ਪ੍ਰਤੀਕ੍ਰਮ ਲਿਖਦਾ ਹੈ । ਜੇ ਇੰਝ ਕਹਿ ਲਈਏ ਕਿ ਉਹ ਮਨੁੱਖਤਾ ਦੀਆਂ ਸਰੀਰਕ ਅਤੇ ਮਾਨਸਕ ਭਾਵਨਾਵਾਂ ਦੀ ਤਸਵੀਰ ਖਿੱਚ ਦਿੰਦਾ ਹੈ ਤਾਂ ਇਸ ਵਿੱਚ ਵੀ ਭੋਰਾ ਝੂਠ ਨਹੀਂ ਹੈ । ਸ਼ਾਇਰ ਦੀ ਇੱਕ - ਇੱਕ ਗ਼ਜ਼ਲ ਵਿੱਚ ਅਨੇਕ ਵਿਸ਼ਿਆਂ ਨੂੰ ਛੋਹਿਆ ਗਿਆ ਹੈ । ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਵਿੱਚ ਇਨਸਾਨੀਅਤ ਨੂੰ ਝੰਜੋੜਨ ਲਈ ਬਹੁਤ ਹੀ ਗੁੱਝੇ ਤੀਰ ਮਾਰੇ ਹਨ , ਜਿਹੜੇ ਸਮਝਦਾਰ ਇਨਸਾਨ ਨੂੰ ਇਨਸਾਨੀਅਤ ...