ਕੀ ਬਰਸਾਤਾਂ ਪੰਜਾਬੀਆਂ ਲਈ ਵਰਦਾਨ ਜਾਂ ਸਰਾਪ?
ਖ਼ਬਰਦਾਰ ਹੋ ਜਾਓ ਪੰਜਾਬੀਓ ਬਰਸਾਤਾਂ ਆ ਗਈਆਂ । ਹਰ ਸਾਲ ਬਰਸਾਤਾਂ ਪੰਜਾਬੀਆਂ ਲਈ ਖ਼ਤਰੇ ਦੀ ਚੇਤਾਵਨੀ ਲੈ ਕੇ ਆਉਂਦੀਆਂ ਹਨ , ਕਿਉਂਕਿ ਵਧੇਰੇ ਮੀਂਹ ਪੈਣ ਨਾਲ ਹੜ੍ਹਾਂ ਦਾ ਖ਼ਤਰਾ ਬਣਿਆਂ ਰਹਿੰਦਾ ਹੈ । ਮੀਂਹ ਪਹਾੜਾਂ ਵਿੱਚ ਪੈਣ ਲਗਦਾ ਹੈ ਪ੍ਰੰਤੂ ਹੌਲ਼ ਮੈਦਾਨੀ ਇਲਾਕਿਆਂ ਵਾਲੇ ਪੰਜਾਬੀਆਂ ਨੂੰ ਪੈਣ ਲੱਗ ਜਾਂਦਾ ਹੈ । ਹਾਲਾਂਕਿ ਪੰਜਾਬ ਵਿੱਚ ਵਧੇਰੇ ਮੀਂਹ ਜੀਰੀ ਦੀ ਫਸਲ ਲਈ ਵਰਦਾਨ ਸਾਬਤ ਹੋ ਸਕਦਾ ਹੈ , ਪ੍ਰੰਤੂ ਪੰਜਾਬ ਸਰਕਾਰ ਦੇ ਸਿੰਜਾਈ , ਡਰੇਨੇਜ ਜੋ ਹੁਣ ਜਲਸ੍ਰੋਤ ਵਿਭਾਗ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ , ਉਸ ਵਿਭਾਗ ਨੇ ਪਿੱਛਲੇ 50 ਸਾਲਾਂ ਤੋਂ ਆਪਣੀ ਬਰਸਾਤੀ ਨਾਲਿਆਂ , ਚੋਅ , ਰਜਵਾਹਿਆਂ ਅਤੇ ਦਰਿਆਵਾਂ ਦੀ ਬਰਸਾਤਾਂ ਤੋਂ ਪਹਿਲਾਂ ਸਾਫ਼ ਸਫ਼ਾਈ ਦੀ ਨੀਤੀ ਵਿੱਚ ਤਬਦੀਲੀ ਨਹੀਂ ਕੀਤੀ । ‘ ਆਈ ਜੰਨ ਵਿਨ੍ਹੋ ਕੁੜੀ ਦੇ ਕੰਨ ’ ਦੀ ਕਹਾਵਤ ਵਾਲੀ ਨੀਤੀ ਜਲ ਸ੍ਰੋਤ ਵਿਭਾਗ ਦੇ ਜ਼ਿਲਿ੍ਹਆਂ ਦੇ ਅਧਿਕਾਰੀਆਂ ਨੇ ਅਪਣਾਈ ਹੋਈ ਹੈ । ਵੈਸੇ ਤਾਂ ਸਾਫ਼ ਸਫਾਈ ਲਈ ਫ਼ੰਡ ਦੇਰੀ ਨਾਲ ਜ਼ਾਰੀ ਕੀਤੇ ਜਾਂਦੇ ਹਨ , ਪ੍ਰੰਤੂ ਜੇਕਰ ਬਦਕਿਸਮਤੀ ਨਾਲ ਸਰਕਾਰਾਂ ਦੀ ਚੰਗੀ ਨੀਤ ਕਰਕੇ ਸਹੀ ਸਮੇਂ ‘ ਤੇ ਫ਼ੰਡ ਜ਼ਾਰੀ ਹੋ ਜਾਣ ਤਾਂ ਖੇਤਰੀ ਅਮਲਾ ਜ...