Posts

Showing posts from June, 2025

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

Image
  ਜਸਵਿੰਦਰ ਧਰਮਕੋਟ ਸੰਵੇਦਨਸ਼ੀਲ , ਆਸ਼ਾਵਾਦੀ , ਸਮਾਜਵਾਦੀ ਤੇ ਮਨੁੱਖੀ ਮਾਨਸਿਕਤਾ ਦਾ ਚਿਤੇਰਾ ਕਹਾਣੀਕਾਰ ਹੈ । ਉਸ ਦੀਆਂ ਦੋ ਪੁਸਤਕਾਂ ਇੱਕ ‘ ਪਿਘਲਤਾ ਸੂਰਜ ’ ਹਿੰਦੀ ਬਾਲ ਕਾਵਿ ਸ੍ਰੰਗ੍ਰਹਿ ਅਤੇ ਇੱਕ ਅਨੁਵਾਦ ਦੀ ਪੁਸਤਕ ‘ ਰੁੱਖ ਕੀ ਹੈੈ ’? ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਚਰਚਾ ਅਧੀਨ ਕਹਾਣੀ ਸੰਗ੍ਰਹਿ ‘ ਮੈਲਾਨਿਨ ’ ਉਸਦਾ ਪਲੇਠਾ ਕਹਾਣੀ ਸੰਗ੍ਰਹਿ ਹੈ । ਇਸ ਕਹਾਣੀ ਸੰਗ੍ਰਹਿ ਵਿੱਚ ਵੱਖੋ - ਵੱਖਰੇ ਰੰਗ ਵਿਖੇਰਦੀਆਂ 8 ਕਹਾਣੀਆਂ ਹਨ । ਕਹਾਣੀ ਸੰਗ੍ਰਹਿ ਦੇ ਸਿਰਲੇਖ ਵਾਲੀ ਅਤੇ ਬਾਕੀ 7 ਕਹਾਣੀਆਂ ਦੇ ਸਿਰਲੇਖ ਨਿਵੇਕਲੇ ਹਨ , ਜਿਸ ਕਰਕੇ ਪਾਠਕ ਦੇ ਮਨ ਵਿੱਚ ਇਸ ਕਹਾਣੀ ਸੰਗ੍ਰਹਿ ਨੂੰ ਪੜ੍ਹਨ ਦੀ ਉਤਸੁਕਤਾ ਪੈਦਾ ਹੋ ਜਾਂਦੀ ਹੈ । ਕਹਾਣੀਕਾਰ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ , ਇਸ ਲਈ ਉਸਦੀ ਵਾਰਤਕ ਰਵਾਨਗੀ ਵਾਲੀ ,   ਕਾਵਿਮਈ , ਰਸਦਾਇਕ , ਸੁਗੰਧਤ ਤੇ ਦਿਲਚਸਪ ਹੈ । ਪਾਠਕ ਕਹਾਣੀ ਸ਼ੁਰੂ ਕਰਕੇ ਖ਼ਤਮ ਕੀਤੇ ਬਿਨਾ ਅੱਧ ਵਿਚਕਾਰ ਛੱਡ ਨਹੀਂ ਸਕਦਾ । ਉਸ ਦੀਆਂ ਲਗਪਗ ਸਾਰੀਆਂ ਕਹਾਣੀਆਂ ਹੀ ਪਾਤਰਾਂ ਦਾ ਮਨੋਵਿਸ਼ਲੇਸ਼ਣ ਕਰਦੀਆਂ ਹਨ । ਇਸ ਤੋਂ ਇਲਾਵਾ ਮਾਨਵਤਾ ਦੀ ਜ਼ਾਤ - ਪਾਤ , ਰੰਗ - ਰੂਪ , ਧਾਰਮਿਕ ਅਤੇ ਨਸਲੀ ਵਿਤਕਰਿਆਂ ਦੀ ਮਾਨਸਿਕਤਾ ਨੂੰ ਦਿ੍ਰਸ਼ਟਾਂਤਿਕ ਰੂਪ ਵਿੱ...

‘ਗੁਰੂ ਨਾਨਕ ਸਾਹਿਬ ਦੀਆਂ ਅਨਮੋਲ ਹਿਦਾਇਤਾਂ’ ਪੁਸਤਕ ਗਿਆਨ ਦਾ ਖ਼ਜ਼ਾਨਾ

Image
      ਡਾ . ਸਤਿੰਦਰ ਪਾਲ ਸਿੰਘ ਗੁਰਬਾਣੀ ਦਾ ਗਿਆਤਾ , ਵਿਸ਼ਲੇਸ਼ਣਕਾਰ , ਚਿੰਤਕ ਤੇ ਸਮਰੱਥ ਵਿਦਵਾਨ ਹੈ । ਉਸਨੇ ਗੁਰਬਾਣੀ ਦੀ ਵਿਚਾਰਧਾਰਾ ਦਾ ਅਧਿਐਨ ਕੀਤਾ ਹੋਇਆ ਹੈ । ਉਸਨੂੰ ਗੁਰਮਤਿ ਤੇ ਗੁਰਬਾਣੀ ਨਾਲ ਅਥਾਹ ਪ੍ਰੇਮ ਹੈ , ਇਸ ਲਈ ਉਸ ਦੀਆਂ ਸਾਰੀਆਂ ਪੁਸਤਕਾਂ ਹੀ ਗੁਰਬਾਣੀ ਦੀ ਵਿਚਾਰਧਾਰਾ ਨਾਲ ਓਤਪੋਤ ਹੁੰਦੀਆਂ ਹਨ । ਪੜਚੋਲ ਅਧੀਨ ਉਸ ਦੀ ਪੁਸਤਕ ‘ ਗੁਰੂ ਨਾਨਕ ਸਾਹਿਬ ਦੀਆਂ ਅਨਮੋਲ ਹਿਦਾਇਤਾਂ ’ ਵੀ ਸੁਚੱਜਾ ਜੀਵਨ ਜਿਓਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦਾ ਸਾਰੰਸ਼ ਹਨ । ਉਸਨੇ ਇਸ ਪੁਸਤਕ ਵਿੱਚ ਪੰਜ ਲੇਖ ‘ ਗੁਰੂ ਨਾਨਕ ਸਾਹਿਬ ਦਾ ਮਿਸ਼ਨ ’, ‘ ਗੁਰੂ ਨਾਨਕ ਸਾਹਿਬ ਦੀ ਬਾਣੀ ’, ‘ ਸੁਣਿ ਸੁਣਿ ਸਿਖ ਹਮਾਰੀ ’, ‘ ਹਿਦਾਇਤਾਂ ਦਾ ਅੰਮ੍ਰਿਤ ਕਲਸ਼ ’ ਅਤੇ ‘ ਗੁਰੂ ਨਾਨਕ ਸਾਹਿਬ ਦਾ ਰਿਨ ’ ਦਿੱਤੇ ਹਨ , ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾ ਨੂੰ ਦਿੱਤੀ ਅਗਵਾਈ ਨਾਲ ਸੰਬੰਧਤ ਹਨ ਤਾਂ ਜੋ ਉਹ ਆਪਣਾ ਸੁਖਮਈ ਜੀਵਨ ਸਾਰਥਿਕ ਤਰੀਕੇ ਨਾਲ ਬਸਰ ਕਰ ਸਕਣ ।   ਇਹ ਸਾਰੇ ਲੇਖ ਇੱਕ ਦੂਜੇ ਨਾਲ ਇੱਕਮਿਕ ਹਨ । ਪਹਿਲਾ ਲੇਖ ‘ ਗੁਰੂ ਨਾਨਕ ਸਾਹਿਬ ਦਾ ਮਿਸ਼ਨ ’ ਹੈ , ਜਿਸ ਵਿੱਚ ਉਨ੍ਹਾਂ ਨੇ ਗੁਰੂ ਸਾਹਿਬ ਦਾ ਮਾਨਵਤਾ ਦੀ ਭਲਾਈ ਲਈ ਜਿਹੜਾ ਮਿਸ਼ਨ ਸੀ...