ਅਲਵਿਦਾ : ਸਾਊ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ

ਸੁਖਦੇਵ ਸਿੰਘ ਢੀਂਡਸਾ ਦੇ ਤੁਰ ਜਾਣ ਨਾਲ ਸਿਆਸਤ ਵਿੱਚ ਸ਼ਾਲੀਨਤਾ ਦੀ ਸਿਆਸਤ ਦਾ ਇੱਕ ਯੁੱਗ ਖ਼ਤਮ ਹੋ ਗਿਆ ਹੈ । ਵਿਦਿਆਰਥੀ ਜੀਵਨ ਵਿੱਚੋਂ ਸਿਆਸਤ ਵਿੱਚ ਆ ਕੇ ਸਾਰੀ ਉਮਰ ਸਹਿਜਤਾ ਦਾ ਪੱਲਾ ਨਾ ਛੱਡਣਾ ਆਪਣੇ ਆਪ ਵਿੱਚ ਵਿਲੱਖਣ ਕੀਰਤੀਮਾਨ ਹੈੇ , ਕਿਉਂਕਿ ਵਿਦਿਆਰਥੀ ਸਿਆਸਤ ਵਾਲੇ ਸਿਆਸਤਦਾਨ ਅਗਰੈਸਿਵ ਹੁਜਾਂ ਮਾਰਦੇ ਰਹਿੰਦੇ ਹਨ । ਸੁਖਦੇਵ ਸਿੰਘ ਢੀਂਡਸਾ ਨੇ ਨਮਰਤਾ ਨਾਲ ਸਿਆਸਤ ਕੀਤੀ ਹੈ । ਮੇਰੀ ਵਾਕਫ਼ੀ ਹਰਕੇਸ਼ ਸਿੰਘ ਸਿੱਧੂ ਨੇ ਢੀਂਡਸਾ ਸਾਹਿਬ ਨਾਲ ਕਰਵਾਈ ਸੀ । ਮੈਨੂੰ ਲੋਕ ਸੰਪਰਕ ਦੀ ਨੌਕਰੀ ਕਰਕੇ ਬਹੁਤ ਸਾਰੇ ਸਿਆਸਤਦਾਨਾਂ ਨਾਲ ਮਿਲਣ ਦਾ ਇਤਫ਼ਾਕ ਹੋਇਆੇ , ਉਨ੍ਹਾਂ ਵਿੱਚੋਂ ਸੁਖਦੇਵ ਸਿੰਘ ਢੀਂਡਸਾ ਇੱਕ ਬਿਹਤਰੀਨ ਇਨਸਾਨ ਸਨ । ਮੈਂ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਨੇੜੇ ਤੋਂ ਵੇਖਿਆੇ , ਉਸ ਆਧਾਰ ‘ ਤੇ ਉਨ੍ਹਾਂ ਬਾਰੇ ਲਿਖ ਰਿਹਾ ਹਾਂ । ਅਕਾਲੀ ਦਲ ਦੀ ਸਿਆਸਤ ਵਿੱਚ ਦਿਗਜ਼ ਸਿਆਸਤਦਾਨ ਪਦਮ ਭੂਸ਼ਣ ਸੁਖਦੇਵ ਸਿੰਘ ਢੀਂਡਸਾ 89 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ‘ ਨਾ ਕਾਹੂ ਸੇ ਦੇਸੋਤੀ ਨਾ ਕਾਹੂ ਸੇ ਵੈਰ ’ ਦੇ ਅਸੂਲ ‘ ਤੇ ਚਲਣ ਕਰਕੇ , ਉਨ੍ਹਾਂ ਨੂੰ ਸਾਊ ਸਿਆਸਤਦਾਨ ਕਿਹਾ ਜਾ ਸਕਦਾ ਹੈ । ਉਹ ਧੀਮੀ ਆਵਾਜ਼ ...