ਚੰਦਰਾ ਗੁਆਂਢ ਨਾ ਹੋਵੇ : ਪਹਿਲਗਾਮ ਕਤਲੇਆਮ ਦਾ ਦੁਖਾਂਤ
ਜੰਮੂ ਕਸ਼ਮੀਰ ਦੇ ਵਿੱਚ ਸੈਰ ਸਪਾਟਾ ਸਥਾਨ ਪਹਿਲਗਾਮ ਵਿਖੇ ਹੋਈ ਹਿਰਦੇਵੇਦਿਕ ਤੇ ਸ਼ਰਮਨਾਕ ਹਿੰਸਕ ਘਟਨਾ , ਜਿਸ ਵਿੱਚ ਸੈਰ ਸਪਾਟਾ ਕਰਨ ਗਏ 27 ਯਾਤਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ , ਉਸ ਦਰਦਨਾਕ ਘਟਨਾ ਨਾਲ ਸਮੁੱਚੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਹਰ ਭਾਰਤੀ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ । ਭਾਰਤ ਦੇ ਸਾਰੇ ਵਰਗਾਂ ਅਤੇ ਰਾਜਾਂ ਦੇ ਲੋਕ ਸਰਕਾਰ ਦੀ ਪਿੱਠ ‘ ਤੇ ਖੜ੍ਹ ਗਏ ਅਤੇ ਪਿੰਡ - ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਸ਼ੋਕ ਸਭਾਵਾਂ ਵਿੱਚ ਇਸ ਘਿਨੌਣੀ ਹਰਕਤ ਦੀ ਨਿੰਦਿਆ ਕੀਤੀ ਗਈ ਹੈ । ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘ ਚੰਦਰਾ ਗੁਆਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ ’ । ਆਮ ਤੌਰ ‘ ਤੇ ਇਹ ਕਹਾਵਤ ਉਦੋਂ ਵਰਤੀ ਜਾਂਦੀ ਹੈ ਜਦੋਂ ਪਰਿਵਾਰਾਂ ਅਤੇ ਆਂਢੀਆਂ ਗੁਆਂਢੀਆਂ ਵਿੱਚ ਮਾੜੀਆਂ ਮੋਟੀਆਂ ਗੱਲਾਂ ‘ ਤੇ ਹੀ ਬਿਨਾ ਵਜਾਹ ਚੁੰਝ ਚਰਚਾ ਚਲਦੀ ਤੇ ਲੜਾਈ ਝਗੜਾ ਹੁੰਦਾ ਰਹੇ । ਪ੍ਰੰਤੂ ਇਹ ਕਹਾਵਤ ਆਂਢ ਗੁਆਂਢ ਦੇ ਦੇਸ਼ਾਂ ‘ ਤੇ ਵੀ ਉਤਨੀ ਹੀ ਢੁਕਦੀ ਹੈ । ਜਿਥੇ ਇਨਸਾਨ ਰਹਿੰਦਾ ਹੋਵੇ ਭਾਵੇਂ ਉਹ ਦੇਸ਼ ਹੀ ਕਿਉਂ ਨਾ ਹੋਵੇ ? ਉਥੇ ਆਪਣੇ ਆਂਢੀਆਂ - ਗੁਆਂਢੀਆਂ ਨਾਲ ਉਨ੍ਹਾਂ ...