‘ਆਜ਼ਾਦੀ ਸੰਗਰਾਮੀਏ ਸਾਹਿਤਕਾਰ-ਪੱਤਰਕਾਰ’ ਪੁਸਤਕ : ਦੇਸ਼ ਭਗਤਾਂ ਦੀ ਜਦੋਜਹਿਦ ਦੀ ਕਹਾਣੀ
ਕੁਲਵੰਤ ਸਿੰਘ ਪੱਤਰਕਾਰ ਖੋਜੀ ਕਿਸਮ ਦਾ ਵਿਅਕਤੀ ਸੀ । ਭਾਵੇਂ ਉਹ ਨੌਕਰੀ ਕਰਦਾ ਰਿਹਾ ਪ੍ਰੰਤੂ ਉਸਦਾ ਝੁਕਾਅ ਖੋਜੀ ਪੱਤਰਕਾਰੀ , ਸਾਹਿਤਕਾਰੀ ਤੇ ਇਤਿਹਾਸ ਵੱਲ ਰਿਹਾ । ਇਸ ਕਰਕੇ ਉਹ ਆਪਣੇ ਵਿਹਲੇ ਸਮੇਂ ਵਿੱਚ ਅਖ਼ਬਾਰਾਂ ਲਈ ਲੇਖ ਲਿਖਦਾ ਅਤੇ ਸਾਹਿਤਕ ਰਚਨਾਵਾਂ ਲਿਖਦਾ ਰਹਿੰਦਾ ਸੀ । ‘ ਆਜ਼ਾਦੀ ਸੰਗਰਾਮੀਏ ਸਾਹਿਤਕਾਰ - ਪੱਤਰਕਾਰ ’ ਪੁਸਤਕ ਵਿੱਚ ਉਸਨੇ 14 ਅਜਿਹੇ ਸਾਹਿਤਕਾਰਾਂ - ਪੱਤਰਕਾਰ ਦੇਸ਼ ਭਗਤਾਂ ਦੀ ਜ਼ਿੰਦਗੀ ਦੀਆਂ ਸਰਗਰਮੀਆਂ ਨੂੰ ਬੜੀ ਨੀਝ ਨਾਲ ਵਿਸਤਾਰ ਪੂਰਬਕ ਲਿਖਿਆ ਹੈ , ਜਿਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੇ ਨਿਰਬਾਹ ਦੀ ਪ੍ਰਵਾਹ ਨਾ ਕਰਦਿਆਂ ਸਿੱਖੀ ਸੋਚ ਤੇ ਸਿੱਦਕ ਨਾਲ ਪਹਿਰਾ ਦਿੰਦੇ ਹੋਏ ਅੰਗਰੇਜ਼ ਸਰਕਾਰ ਦੀਆਂ ਅਣਮਨੁਖੀ ਕਾਰਵਾਈਆਂ ਨੂੰ ਲੋਕ ਕਚਹਿਰੀ ਵਿੱਚ ਆਪਣੀਆਂ ਸਾਹਿਤਕ ਰਚਨਾਵਾਂ ਅਤੇ ਪੱਤਰਕਾਰਤਾ ਰਾਹੀਂ ਪੇਸ਼ ਕਰਕੇ ਦੇਸ਼ ਵਾਸੀਆਂ ਵਿੱਚ ਆਜ਼ਾਦੀ ਦੇ ਸੰਗਰਾਮ ਲਈ ਜੋਸ਼ ਪੈਦਾ ਕੀਤਾ , ਪ੍ਰੰਤੂ ਉਨ੍ਹਾਂ ਆਪਣੀ ਜ਼ਿੰਦਗੀ ਨੂੰ ਜੋਖ਼ਮ ਵਿੱਚ ਪਾਉਂਦਿਆਂ ਆਪਣੇ ਫ਼ਰਜ਼ ਨਿਭਾਉਣ ਨੂੰ ਪਹਿਲ ਦਿੱਤੀ । ਇਹ ਪੁਸਤਕ ਸਿੱਖੀ ਸੋਚ ਨੂੰ ਪ੍ਰਣਾਏ ਹੋਏ , ਖੋਜੀ ਸਾਹਿਤਕਾਰਾਂ , ਇਤਿਹਾਸ ਅਤੇ ਪੱਤਰਕਾਰੀ ਦੇ ਖੋਜੀ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਾਬ...