ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ : ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਵਿਰਾਸਤੀ ਗਲਵਕੜੀ
ਸਾਹਿਤ , ਸੰਗੀਤ ਤੇ ਸਲੀਕਾ ਰੂਹ ਦੀ ਖ਼ੁਰਾਕ ਹੁੰਦੇ ਹਨ । ਇਸ ਰੂਹ ਦੀ ਖ਼ੁਰਾਕ ਦਾ ਮਾਧਿਅਮ ਬੋਲੀ ਹੁੰਦੀ ਹੈ । ਕਿਸੇ ਦੀ ਦੇਸ਼ ਦਾ ਸਭਿਆਚਾਰ ਉਸ ਦੇਸ਼ ਦੀ ਖ਼ੁਸ਼ਹਾਲੀ ਤੇ ਸੁੰਦਰਤਾ ਦਾ ਪ੍ਰਤੀਕ ਹੁੰਦਾ ਹੈ । ਸਭਿਆਚਾਰ ਵਿੱਚ ਭਾਵੇਂ ਖਾਣ ਪੀਣ , ਰਹਿਣ ਸਹਿਣ , ਪਹਿਰਾਵਾ ਅਤੇ ਹੋਰ ਬਹੁਤ ਕੁਝ ਸ਼ਾਮਲ ਹੁੰਦਾ ਹੈ ਪ੍ਰੰਤੂ ਸਾਹਿਤ ਤੇ ਸੰਗੀਤ ਇਸਦੇ ਬਹੁਤ ਹੀ ਮਹੱਤਵਪੂਰਨ ਅੰਗ ਹੁੰਦੇ ਹਨ , ਜਿਹੜੇ ਮਨੁੱਖ ਦੀ ਮਾਨਸਿਕ ਤ੍ਰਿਪਤੀ ਕਰਦੇ ਹਨ । ਜਿਹੜਾ ਮਨੁੱਖ ਮਾਨਸਿਕ ਤੌਰ ‘ ਤੇ ਮਜ਼ਬੂਤ ਹੋਵੇਗਾ ਉਸਦਾ ਵਿਵਹਾਰ , ਰਹਿਣ ਸਹਿਣ ਅਤੇ ਮੇਲ ਮਿਲਾਪ ਸਮਾਜ ਵਿੱਚ ਸਦਭਾਵਨਾ ਪੈਦਾ ਕਰੇਗਾ । ਇਸ ਸਦਭਾਵਨਾ ਦੀ ਮੂੰਹ ਬੋਲਦੀ ਤਸਵੀਰ ਤਿੰਨ ਰੋਜ਼ਾ 18 ਜਨਵਰੀ 2025 ਤੋਂ 21 ਜਨਵਰੀ 2025 ਤੱਕ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ‘ ਪਾਕਿ ਹੈਰੀਟਾਈਜ ਡੈਵਿਸ ਹੋਟਲ ’ ਵਿੱਚ ਆਯੋਜਤ ਵਿਸ਼ਵ ਪੰਜਾਬੀ ਕਾਨਫ਼ਰੰਸ ਵੇਖਣ ਨੂੰ ਮਿਲਦੀ ਰਹੀ । ਇਹ ਕਾਨਫ਼ਰੰਸ ਪੰਜਾਬੀ ਸਭਿਆਚਾਰ ਦੀ ਵਿਲੱਖਣ ਤਸਵੀਰ ਪੇਸ਼ ਕਰਦੀ ਹੋਈ ਆਪਸੀ , ਪਿਆਰ , ਸਤਿਕਾਰ , ਸਲੀਕਾ ਅਤੇ ਮਿਲ...