ਟੀ.ਵੀ.ਕੱਟਾਮਨੀ ਦੀ ਵਿਦਿਅਕ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਪ੍ਰੇਰਨਾਦਾਇਕ
ਟੀ . ਵੀ . ਕੱਟੀਮਨੀ ਸਾਬਕਾ ਉਪ - ਕੁਲਪਤੀ ‘ ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ , ਅਮਰਕੰਟਕ ’ ਦੀ ਸਵੈ - ਜੀਵਨੀ ‘ ਜੰਗਲੀ ਉਪ - ਕੁਲਪਤੀ ਦੀ ਕਥਾ ’ ਵਿਦਿਆਰਥੀਆਂ / ਅਧਿਆਪਕਾਂ / ਵਿਦਿਆ ਸ਼ਾਸ਼ਤਰੀਆਂ ਅਤੇ ਖਾਸ ਤੌਰ ‘ ਤੇ ਖੋਜੀਆਂ ਲਈ ਆਪਣਾ ਵਿਦਿਅਕ ਕੈਰੀਅਰ ਬਣਾਉਣ ਵਾਸਤੇ ਪ੍ਰੇਰਨਦਾਇਕ ਸਾਬਤ ਹੋਵੇਗੀ । ਟੀ . ਵੀ . ਕੱਟੀਮਨੀ ਹਿੰਦੀ ਦੇ ਪ੍ਰੋਫ਼ੈਸਰ ਵਿਦਵਾਨ ਸਾਹਿਤਕਾਰ ਹਨ , ਜਿਨ੍ਹਾਂ ਨੇ ਹੁਣ ਤੱਕ 18 ਪੁਸਤਕਾਂ ਲਿਖਿਆਂ ਹਨ , ਜਿਹੜੀਆਂ ਉਸਦੀ ਵਿਦਵਤਾ ਦਾ ਪ੍ਰਮਾਣ ਹਨ । ਭਾਰਤ ਇੱਕ ਵਿਸ਼ਾਲ , ਬਹੁ ਭਾਸ਼ਾਈ , ਨਸਲੀ , ਜ਼ਾਤਪਾਤ , ਰੰਗ / ਰੂਪ ਅਤੇ ਕੌਮੀ ਅਨੇਕਤਾ ਵਿੱਚ ਏਕਤਾ ਕਹਾਉਣ ਵਾਲਾ ਦੇਸ਼ ਹੈ । ਭਾਰਤ ਦੇ ਲੋਕ ਆਦਿਵਾਸੀਆਂ / ਕਬੀਲਿਆਂ ਦੇ ਲੋਕਾਂ ਪ੍ਰਤੀ ਉਸਾਰੂ ਸੋਚ ਨਹੀਂ ਰੱਖਦੇ , ਉਨ੍ਹਾਂ ਨੂੰ ਜੰਗਲੀ ਤੱਕ ਕਿਹਾ ਜਾਂਦਾ ਹੈ । ਦੇਸ ਨੂੰ ਆਜ਼ਾਦ ਹੋਇਆਂ ਭਾਵੇਂ 78 ਸਾਲ ਹੋ ਗਏ ਹਨ ਪ੍ਰੰਤੂ ਅਜੇ ਤੱਕ ਵੀ ਹਰ ਤਰ੍ਹਾਂ ਦਾ ਨਸਲੀ / ਰੰਗ ਭੇਦ ਬਰਕਰਾਰ ਹੈ । ਚਰਚਾ ਅਧੀਨ ਸਵੈ - ਜੀਵਨੀ ‘ ਜੰਗਲੀ ਉਪ - ਕੁਲਪਤੀ ਦੀ ਕਥਾ ’ ਵੀ ਇੱਕ ਆਦਿਵਾਸੀ ਸਿੱਖਿਆ ਸ਼ਾਸ਼ਤਰੀ ਸਾਬਕਾ ਉਪ - ਕੁਲਪਤੀ ਦੀ ਯੂਨੀਵਰਸਿਟੀ ਵਿੱਚ ਵਿਦਿਅਕ ਵਾਤਵਰਨ ਬਣਾਉਣ ਲਈ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਹ...