30 ਸਤੰਬਰ ਨੂੰ ਅਹੁਦਾ ਸੰਭਾਲਣ ਸਮੇਂ ਅਮਰਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਨਵੇਂ ਏਅਰ ਚੀਫ਼ ਮਾਰਸ਼ਲ ਨਿਯੁਕਤ
.jpg)
ਪੰਜਾਬੀ / ਸਿੱਖ ਬਹਾਦਰ , ਦਲੇਰ , ਮਿਹਨਤੀ , ਸਿਰੜ੍ਹੀ , ਦ੍ਰਿੜ੍ਹ ਇਰਾਦੇ ਵਾਲੇ ਅਤੇ ਦੇਸ਼ ਭਗਤ ਹੁੰਦੇ ਹਨ । ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਸਮੇਂ ਅਤੇ ਦੇਸ਼ ਦੀਆਂ ਸਰਹੱਦਾਂ ਤੇ ਕੁਰਬਾਨੀਆਂ ਦੇਣ ਵਾਲੇ ਵੀ ਬਹੁਤੇ ਪੰਜਾਬੀ / ਸਿੱਖ ਹੀ ਹੁੰਦੇ ਹਨ । ਪੰਜਾਬੀਆਂ / ਸਿੱਖਾਂ ਨੂੰ ਦੇਸ਼ ਵਿੱਚ ਬਹੁਤ ਹੀ ਸਿਵਲ ਅਤੇ ਫ਼ੌਜ ਵਿੱਚ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਕਰਨ ਦਾ ਮਾਣ ਜਾਂਦਾ ਹੈ । ਫ਼ੌਜ ਵਿੱਚ ਸੇਵਾ ਨਿਭਾਉਣੀ ਪੰਜਾਬੀਆਂ / ਸਿੱਖਾਂ ਦਾ ਮਨਭਾਉਂਦਾ ਸ਼ੌਕ ਹੈ । ਦੇਸ਼ ਦੀ ਪ੍ਰਭੁਸਤਾ ਬਰਕਰਾਰ ਰੱਖਣਾ ਉਹ ਆਪਣਾ ਫ਼ਰਜ਼ ਸਮਝਦੇ ਹਨ । ਭਾਰਤੀ ਫ਼ੌਜ ਦੇ ਮੁੱਖੀ ਬਣਨ ਦਾ ਮਾਣ ਵੀ ਪੰਜਾਬੀਆਂ / ਸਿੱਖਾਂ ਨੂੰ ਮਿਲਦਾ ਰਿਹਾ ਹੈ । ਭਾਰਤੀ ਹਵਾਈ ਫ਼ੌਜ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਦੇ ਵਕਾਰੀ ਅਹੁਦੇ ‘ ਤੇ ਪਹਿਲਾਂ ਵੀ ਤਿੰਨ ਪੰਜਾਬੀ / ਸਿੱਖ ਅਧਿਕਾਰੀ ਏਅਰ ਮਾਰਸ਼ਲ ਅਰਜਨ ਸਿੰਘ , ਏਅਰ ਮਾਰਸ਼ਲ ਦਿਲਬਾਗ ਸਿੰਘ ਅਤੇ ਏਅਰ ਮਾਰਸ਼ਲ ਬੀਰੇਂਦਰ ਸਿੰਘ ਧਨੋਆ ਰਹੇ ਹਨ । ਪੰਜਾਬੀਆਂ / ਸਿੱਖਾਂ ਵਿੱਚੋਂ ਅਮਰਪ੍ਰੀਤ ਸਿੰਘ ਚੌਥੇ ਅਤੇ ਦੇਸ਼ ਦੇ 47 ਵੇਂ ਏਅਰ ਚੀਫ਼ ਮਾਰਸ਼ਲ ਹਨ । ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਪੰਜ ਸਟਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਫ਼ੌਜ ਦੇ ਇੱਕੋ - ਇੱਕ ਅਧਿਕਾਰੀ ਹਨ । ਇਸ ਤੋ...