ਗੁਰਮਤਿ ਦੇ ਰੰਗ ਵਿੱਚ ਰੰਗਿਆ ਸੱਜਣ : ਗਿਆਨੀ ਸੋਢੀ ਨਿਰੰਜਨ ਸਿੰਘ

ਅਧਿਆਪਨ ਦਾ ਕਿੱਤਾ ਬੜਾ ਪਵਿਤਰ ਹੈ , ਪ੍ਰੰਤੂ ਜੇਕਰ ਅਧਿਆਪਕ ਗੁਰਮਤਿ ਦੇ ਰੰਗ ਵਿੱਚ ਰੰਗਿਆ ਹੋਵੇ ਤਾਂ ਸੋਨੇ ‘ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ । ਜਿਹੜਾ ਅਧਿਆਪਕ ਮੁਲਤਾਨ ਜ਼ਿਲ੍ਹੇ ਦਾ ਜੰਮਪਲ ਤੇ ਸੋਢੀ ਵੰੰਸ਼ ਦਾ ਵਾਰਸ ਹੋਵੇ ਤਾਂ ਉਸ ਦੇ ਵਿਅਕਤਿਤਵ ਨੂੰ ਚਾਰ ਚੰਨ ਲੱਗ ਜਾਂਦੇ ਹਨ । ਵਿਦਿਆਰਥੀਆਂ ਨੂੰ ਆਪਣਾ ਸਰਮਾਇਆ ਸਮਝਦਾ ਹੋਇਆ , ਉਨ੍ਹਾਂ ਨੂੰ ਗੁਰਮਤਿ ਦੇ ਰੰਗ ਵਿੱਚ ਰੰਗਕੇ ਪੜ੍ਹਾਈ ਕਰਨ ਲਈ ਪ੍ਰੇਰਦਾ ਹੋਵੇ ਤਾਂ ਕੁਦਰਤੀ ਹੈ ਕਿ ਵਿਦਿਆਰਥੀ ਦੇਸ਼ ਤੇ ਕੌਮ ਲਈ ਮਰ ਮਿਟਣ ਵਾਲੇ ਦੇਸ਼ ਭਗਤ ਬਣਨਗੇ । ਅਜਿਹਾ ਹੀ ਇਕ ਅਧਿਆਪਕ ਗਿਆਨੀ ਸੋਢੀ ਨਿਰੰਜਨ ਸਿੰਘ ਸੀ , ਜਿਸ ਦੇ ਵਿਦਿਆਰਥੀ ਸਮਾਜ ਦੇ ਵੱਖ - ਵੱਖ ਸ਼ੋਹਬਿਆਂ ਵਿੱਚ ਆਪਣੀ ਲਿਆਕਤ ਦਾ ਪ੍ਰਗਟਾਵਾ ਕਰਦੇ ਹੋਏ , ਆਪਣੀ ਸਫਲਤਾ ਦਾ ਸਿਹਰਾ ਆਪਣੇ ਗੁਰੂ ਦੇਵ ਸੋਢੀ ਨਿਰੰਜਨ ਸਿੰਘ ਨੂੰ ਦਿੰਦੇ ਨਹੀਂ ਥੱਕਦੇ । ਉਨ੍ਹਾਂ ਦੇ ਸਵਰਗਵਾਸ ਹੋਣ ਦੇ 51 ਸਾਲ ਬੀਤ ਜਾਣ ਦੇ ਬਾਅਦ ਵੀ ਗਿਆਨੀ ਸੋਢੀ ਨਿਰੰਜਨ ਸਿੰਘ ਦੀ ਵਿਦਵਤਾ ਤੇ ਸਿਆਣਪ ਦੇ ਝੰਡੇ ਝੂਲ ਰਹੇ ਹਨ । ਉਨ੍ਹਾਂ ਦੇ ਵਿਦਿਆਰਥੀਆਂ ਦੇ ਚਹੇਤਾ ਹੋਣ ਦਾ ਸਬੂਤ ਇਥੋਂ ਮਿਲਦਾ ਹੈ ਕਿ ਪੰਜਾਬੀ ਵਿਦਵਾਨ ਲੇਖਕ ਵਰਿਆਮ ਸਿੰਘ ਸੰਧੂ ਉਨ੍ਹਾਂ ਦੀ...