ਮੋਹ-ਮੁਹੱਬਤਾਂ ਦਾ ਵਣਜਾਰਾ : ਅਮਰੀਕ ਸਿੰਘ ਛੀਨਾ

ਮੁਹੱਬਤ ਹੀ ਜੀਵਨ ਹੈ , ਜੀਵਨ ਹੀ ਮੁਹੱਬਤ ਹੈ । ਮੁਹੱਬਤ ਜੀਵਨ ਦਾ ਕੇਂਦਰ ਬਿੰਦੂ ਹੈ । ਜੀਵਨ ਨੂੰ ਸੁਖਾਲਾ ਤੇ ਆਰਾਮਦਾਇਕ ਬਣਾਉਣ ਲਈ ਮੁਹੱਬਤ ਵਰਦਾਨ ਹੈ । ਇਨਸਾਨੀ ਜੀਵਨ ਪਰਮਾਤਮਾ ਦਾ ਨਿਸਚਤ ਸਮੇਂ ਲਈ ਦਿੱਤਾ ਗਿਆ ਇੱਕ ਬੇਸ਼ਕੀਮਤੀ ਤੋਹਫ਼ਾ ਹੈ । ਇਸ ਤੋਹਫ਼ੇ ਦਾ ਸਦਉਪਯੋਗ ਕਰਨਾ ਹਰ ਇਨਸਾਨ ਦੇ ਆਪਣੇ ਹੱਥ ਵਿੱਚ ਹੈ । ਆਮ ਤੌਰ ‘ ਤੇ ਇਸ ਤੋਹਫ਼ੇ ਦੇ ਮਿਲਣ ਤੋਂ ਬਾਅਦ ਇਨਸਾਨ ਲਾਪ੍ਰਵਾਹ ਹੋ ਜਾਂਦਾ ਹੈ । ਖਾਮਖਾਹ ਨਿੱਕੇ - ਨਿੱਕੇ ਝਗੜੇ ਝੇੜਿਆਂ ਵਿੱਚ ਪੈਂਦਾ ਹੋਇਆ ਆਪਣੀ ਜ਼ਿੰਦਗੀ ਲਈ ਦੁੱਖ ਤੇ ਦਰਦ ਸਹੇੜ ਲੈਂਦਾ ਹੈ । ਕੁਝ ਟਾਵੇਂ - ਟਾਵੇਂ ਇਨਸਾਨ ਇਸ ਤੋਹਫ਼ੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਮੁਹੱਬਤ ਦੇ ਰੰਗ ਵਿੱਚ ਵਿਲੀਨ ਹੋ ਜਾਂਦੇ ਹਨ । ਉਹ ਹਰ ਪ੍ਰਾਣੀ ਨੂੰ ਮੁਹੱਬਤ ਦੀ ਨਿਗਾਹ ਨਾਲ ਵੇਖਦੇ ਹਨ । ਅਜਿਹੇ ਇਨਸਾਨਾ ਵਿੱਚ ਸੰਤ ਹਜ਼ਾਰਾ ਸਿੰਘ ਦੀ ਵਿਰਾਸਤ ਦਾ ਪਹਿਰੇਦਾਰ ਤੇ ਚਮਕਦਾ ਸਿਤਾਰਾ ਅਮਰੀਕ ਸਿੰਘ ਛੀਨਾ ਸੀ , ਜਿਹੜਾ ਹਮੇਸ਼ਾ ਸਮਾਜ ਵਿੱਚ ਮੁਹੱਬਤਾਂ ਦੇ ਗੱਫ਼ੇ ਵੰਡਦਾ ਹੋਇਆ ਖ਼ੁਸ਼ਬੋਆਂ ਦੀਆਂ ਛਹਿਬਰਾਂ ਲਗਾਉਂਦਾ ਰਹਿੰਦਾ ਸੀ । ਦੋਸਤਾਂ ਉਹ ਗਾਂਧੀ ਪਰਿਵਾਰ ਦੇ ਵੀ ਨੇੜੇ ਹੋ ਗਏ ਸਨ । ਸੰਜੇ ਗਾਂਧੀ ਅਤੇ ਰਾਜੀਵ ਗਾਂਧੀ ਦੀ ...