ਬੁਢਾਪਾ ਵਰਦਾਨ ਹੈ ਸਰਾਪ ਨਹੀਂ
ਖ਼ੁਸ਼ੀ - ਗ਼ਮੀ , ਦੁੱਖ - ਸੁੱਖ ਅਤੇ ਪਿਆਰ - ਘਿਰਣਾ ਇਨ੍ਹਾਂ ਤਿੰਨਾ ਨੂੰ ਮਹਿਸੂਸ ਕਰਨਾ ਇਨਸਾਨ ਦੇ ਅਹਿਸਾਸਾਂ ‘ ਤੇ ਨਿਰਭਰ ਕਰਦਾ ਹੈ । ਇਨਸਾਨ ਜਿਸ ਤਰ੍ਹਾਂ ਮਹਿਸੂਸ ਕਰੇਗਾ ਉਸੇ ਤਰ੍ਹਾਂ ਦਾ ਹੀ ਪ੍ਰਭਾਵ ਉਸ ਦੇ ਵਿਵਹਾਰ ‘ ਤੇ ਪਵੇਗਾ । ਉਸ ਦੇ ਵਿਵਹਾਰ ਤੋਂ ਹੀ ਸਮਾਜ ਇਨਸਾਨ ਦੀ ਪ੍ਰਤਿਭਾ ਅਤੇ ਵਿਅਕਤਿਵ ਬਾਰੇ ਦਿ੍ਰਸ਼ਟੀਕੋਣ ਬਣਾਏਗਾ । ਇਸ ਲਈ ਬੁਢਾਪੇ ਬਾਰੇ ਜਿਸ ਪ੍ਰਕਾਰ ਇਨਸਾਨ ਮਹਿਸੂਸ ਕਰੇਗਾ , ਉਸੇ ਪ੍ਰਕਾਰ ਉਸਦਾ ਪ੍ਰਭਾਵ ਬਣੇਗਾ । ਬੁਢਾਪਾ ਇੱਕ ਅਟੱਲ ਸਚਾਈ ਹੈ , ਹਰ ਇਕ ਇਨਸਾਨ ‘ ਤੇ ਆਉਣਾ ਹੈ , ਜਿਵੇਂ ਜਵਾਨੀ ਆਉਂਦੀ ਹੈ । ਬੁਢਾਪੇ ਨੂੰ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕਰਨਾ ਚਾਹੀਦਾ ਹੈ । ਬੁਢਾਪੇ ਦਾ ਆਨੰਦ ਜਵਾਨੀ ਨਾਲੋਂ ਵਧੇਰੇ ਹੁੰਦਾ ਹੈ । ਜਵਾਨੀ ਵਿੱਚ ਜ਼ਿੰਮੇਵਾਰੀਆਂ ਦੇ ਅਨੇਕਾਂ ਖਲਜਗਣ ਹੁੰਦੇ ਹਨ । ਬਚਪਨ ਵਿੱਚ ਬਾਪੂ ਦੇ ਮੋਢਿਆਂ ‘ ਤੇ ਬੈਠ ਕੇ ਮਾਣੇ ਆਨੰਦ ਨੂੰ ਯਾਦ ਕਰਕੇ ਆਪਣੇ ਪੋਤੇ ਪੋਤਰੀਆਂ ਤੇ ਦੋਹਤੇ ਦੋਹਤੀਆਂ ਨੂੰ ਆਪਣੇ ਮੋਢਿਆਂ ਦਾ ਆਨੰਦ ਮਾਨਣ ਦਾ ਮੌਕਾ ਦਿਓ । ਇਹੋ ਬੁਢਾਪੇ ਦੀ ਜ਼ਿੰਦਗੀ ਦਾ ਖ਼ੁਸ਼ਗਵਾਰ ਸਮਾਂ ਹੁੰਦਾ ਹੈ , ਜਦੋਂ ਬੱਚਿਆਂ ਵਿੱਚ ਬੱਚਾ ਬਣਕੇ ਵਿਚਰਿਆ ਜਾ ਸਕਦਾ ਹੈ । ਇਹ ਇਨਸਾਨੀ ਜ਼ਿੰਦਗੀ ਦੀ ਲਗਾਤਰਤਾ ਦੀ ਪ੍ਰਕਿਰਿਆ ਹੈ । ਇਸ ...