ਰਵਿੰਦਰ ਸਹਿਰਾਅ ਦੀ ਪੁਸਤਕ ਸੁਰਖ਼ ਰਾਹਾਂ ਦੇ ਹਮਸਫ਼ਰ ਜਦੋਜਹਿਦ ਦੀ ਕਹਾਣੀ

ਰਵਿੰਦਰ ਸਹਿਰਾਅ ਦੀਆਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ । ਮੁੱਖ ਤੌਰ ਤੇ ਰਵਿੰਦਰ ਸਹਿਰਾਅ ਕਵੀ ਹੈ । ਚਰਚਾ ਅਧੀਨ ਪੁਸਤਕ ਸੁਰਖ਼ ਰਾਹਾਂ ਦੇ ਹਮਸਫ਼ਰ ਉਸ ਦੀ 9 ਵੀਂ ਪ੍ਰੰਤੂ ਵਾਰਤਕ ਦੀ ਮੌਲਿਕ ਪਲੇਠੀ ਪੁਸਤਕ ਹੈ । ਇਹ ਪੁਸਤਕ ਉਸ ਨੇ 20 ਭਾਗਾਂ ਵਿੱਚ ਵੰਡੀ ਹੋਈ ਹੈ । ਇਕ ਵਾਰ ਸ਼ੁਰੂ ਕਰਕੇ ਪੁਸਤਕ ਪੂਰੀ ਪੜ੍ਹੀ ਬਿਨਾਂ ਛੱਡੀ ਨਹੀਂ ਜਾ ਸਕਦੀ , ਕਿਉਂਕਿ ਅੱਗੇ ਪੜ੍ਹਨ ਦੀ ਦਿਲਚਸਪੀ ਬਰਕਰਾਰ ਰਹਿੰਦੀ ਹੈ । ਪਹਿਲੇ ਭਾਗ ਵਿੱਚ ਆਪਣੀ ਮਾਂ ਨੂੰ ਅਕੀਦਤ ਭੇਂਟ ਕੀਤੀ ਤੇ ਪਰਿਵਾਰ ਬਾਰੇ ਦੱਸਿਆ ਹੈ । ਉਸ ਦੇ ਪਿਤਾ ਮਹਾਂ ਸਿੰਘ ਦੀ ਰਵਿੰਦਰ ਸਹਿਰਾਅ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈ ਸੀ । ਮਾਤਾ ਬੇਅੰਤ ਕੌਰ ਨੇ ਹੀ ਆਰਥਿਕ ਤੰਗੀਆਂ ਵਿੱਚ ਉਸ ਦਾ ਪਾਲਣ ਪੋਸ਼ਣ ਕੀਤਾ ਸੀ । ਇਸ ਪੁਸਤਕ ਨੂੰ ਉਸਦੀ ਜੀਵਨੀ ਵੀ ਕਿਹਾ ਜਾ ਸਕਦਾ ਹੈ , ਜਿਸ ਵਿੱਚ ਉਸ ਨੇ ਆਪਣੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਦੇ ਨਾਲ ਹੀ ਨਕਸਲੀ ਲਹਿਰ ਦੇ ਸਮੇਂ , ਉਨ੍ਹਾਂ ਪ੍ਰਮੁੱਖ ਇਨਕਲਾਬੀਆਂ ਜਿਨ੍ਹਾਂ ਨਾਲ ਉਸ ਦਾ ਵਾਹ ਵਾਸਤਾ ਰਿਹਾ ਦੀਆਂ ਸਰਗਰਮੀਆਂ ਨੂੰ ਤਰਤੀਬ ਨਾਲ ਲਿਖਿਆ ਹੈ । ਉਨ੍ਹਾਂ ਉਸ ਦੇ ਸੰਪਰਕ ਵਿੱਚ ਆਏ ਇਨਕਲਾਬੀਆਂ ਦੀ ਨਿੱਕੀਆਂ ਅਤੇ ਵੱਡੀਆਂ ਸਰਗਰਮੀਆਂ ਨੂੰ ਇੰਨ ਬਿ...