ਖੇਤੀਬਾੜੀ ਨੂੰ ਇੰਡਸਟਰੀ ਦਾ ਦਰਜਾ ਕਿਉਂ ਨਹੀਂ?

ਵਿਸ਼ਵ ਵਿਓਪਾਰ ਸੰਸਥਾ ਭਾਰਤ ਦੇ ਕਿਸਾਨਾ ਦੇ ਖ਼ਾਤਮੇ ਲਈ ਤੱਤਪਰ ਕਿਉਂ ਹੈ ? ਜਦੋਂ ਕਿ ਕਿਸਾਨ ਦੀ ਉਪਜ ਇਨਸਾਨੀਅਤ ਦੇ ਜਿੰਦਾ ਰਹਿਣ ਲਈ ਅਤਿਅੰਤ ਜ਼ਰੂਰੀ ਹੈ । ਵਿਸ਼ਵ ਵਿਓਪਾਰ ਸੰਸਥਾ ਨਾਲ ਸੰਧੀ ਦੀ ਆੜ ਵਿੱਚ ਭਾਰਤ ਸਰਕਾਰ ਕਿਸਾਨਾਂ ਨੂੰ ਐਮ . ਐਸ . ਪੀ . ਤੇ ਇਸਦੀ ਕਾਨੂੰਨੀ ਗਰੰਟੀ ਦੇਣ ਤੋਂ ਟਾਲਾ ਵੱਟ ਰਹੀ ਹੈ । ਇਹ ਸੰਸਥਾ ਕਿਸਾਨਾ ਨੂੰ ਉਸ ਦੀ ਉਪਜ ‘ ਤੇ 10 ਪ੍ਰਤੀਸ਼ਤ ਤੋਂ ਵੱਧ ਸਬਸਿਡੀ ਵੀ ਦੇਣ ਤੋਂ ਰੋਕਦੀ ਹੈ ਪ੍ਰੰਤੂ ਸਨਅਤਕਾਰਾਂ ਦੇ ਕਰਜ਼ੇ ਲੱਖਾਂ ਕਰੋੜਾਂ ਵਿੱਚ ਮੁਆਫ ਕਰਨ ਅਤੇ ਸਬਸਿਡੀ ਦੇਣ ਤੇ ਕੋਈ ਇਤਰਾਜ਼ ਨਹੀਂ ਕਰਦੀ । ਵਿਸ਼ਵ ਵਿਓਪਾਰ ਸੰਸਥਾ ਖੇਤੀਬਾੜੀ ਨੂੰ ਇੰਡਸਟਰੀ ਕਿਉਂ ਨਹੀਂ ਮੰਨਦੀ ? ਜਦੋਂ ਕਿ ਸੰਸਾਰ ਦਾ ਸਾਰਾ ਕਾਰੋਬਾਰ ਖੇਤੀਬਾੜੀ , ਇਸ ਦੀਆਂ ਉਪਜਾਂ ਅਤੇ ਉਨ੍ਹਾਂ ਦੇ ਪ੍ਰਾਸੈਸਿੰਗ ਨਾਲ ਸੰਬੰਧਤ ਹੈ । ਖੇਤੀਬਾੜੀ ਵੀ ਇਕ ਇੰਡਸਟਰੀ ਹੀ ਹੈ ਕਿਉਂਕਿ ਖੇਤੀਬਾੜੀ ਉਤਪਾਦਨ ਤੋਂ ਪ੍ਰਾਸੈਸਿੰਗ ਕਰਕੇ ਬਹੁਤ ਸਾਰਾ ਸਾਮਾਨ ਬਣਦਾ ਹੈ । ਖਾਣ ਤੇ ਪੀਣ ਵਾਲੀਆਂ ਚੀਜ਼ਾਂ ਜਿਨ੍ਹਾਂ ਵਿੱਚ ਬਰੈਡ , ਬਿਸਕੁਟ , ਫਲ , ਜੈਮ , ਆਚਾਰ ਮੁਰੱਬੇ , ਸੁਕੈਸ਼ , ਜੂਸ , ਕਈ ਕਿਸਮ ਦੇ ਨਮਕੀਨ ਜਿਸ ਵਿੱਚ ਚਿਪਸ ਆਦਿ ਸ਼ਾਮਲ ਹਨ । ਖਾਣ ਤੇ ਪੀਣ ਵਾਲੀ ਲਗਪਗ ਹਰ ਵਸਤੂ ਖ...