ਪੰਜਾਬੀ ਸੂਬੇ ਦੀ ਵਰ੍ਹੇ 57 ਵਰ੍ਹੇ ਗੰਢ ‘ਤੇ ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੰਢਾ ਰਹੇ ਹਨ

ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੀ ਦੋ ਵਾਰ ਹੋਈ ਵੰਡ ਦਾ ਸੰਤਾਪ ਹੁਣ ਤੱਕ ਹੰਢਾ ਰਹੇ ਹਨ । ਪੰਜਾਬ ਦਿਵਸ ਵਾਲੇ ਦਿਨ ਪੰਜਾਬ ਦੇ ਸਿਆਸਤਦਾਨ 1 ਨਵੰਬਰ 2023 ਨੂੰ ਸਤਲੁਜ ਯਮਨਾ Ç ਲੰਕ ਨਹਿਰ ਦੇ ਪਾਣੀਆਂ ਦੇ ਮੁੱਦੇ ‘ ਤੇ ਬਹਿਬਾਜ਼ੀ ਕਰਨ ਵਿੱਚ ਉਲਝੇ ਪਏ ਹਨ । ਭਲੇਮਾਣਸੋ ਇਸ ਬਹਿਸਬਾਜ਼ੀ ਵਿੱਚ ਇੱਕ ਦੂਜੇ ਉਪਰ ਦੂਸ਼ਣਬਾਜ਼ੀ ਕਰਨ ਨਾਲ ਸਤਲੁਜ ਜਮਨਾ Ç ਲੰਕ ਨਹਿਰ ਦੇ ਮਸਲੇ ਦਾ ਕੋਈ ਹਲ ਨਿਕਲਣ ਦੀ ਕੀ ਉਮੀਦ ਰੱਖਦੇ ਹੋ ? ਕਿਉਂ ਪਾਣੀ ਵਿੱਚ ਮਧਾਣੀ ਪਾ ਕੇ ਦੱਬੇ ਮੁਰਦੇ ਉਖਾੜਦੇ ਹੋ ? ਜਦੋਂ ਤੁਸੀਂ ਇੱਕਮੁੱਠ ਹੀ ਨਹੀਂ ਤਾਂ ਪੰਜਾਬ ਦਾ ਕੇਸ ਤੁਸੀਂ ਕਿਵੇਂ ਲੜ ਸਕਦੇ ਹੋ ? ਤੁਸੀਂ ਤਾਂ ਵੋਟ ਦੀ ਸਿਆਸਤ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ । ਬਹਿਸ ਵਿੱਚੋਂ ਕੀ ਕੱਢੋਗੇ ? ਦੂਜੇ ਪਾਸੇ ਪੰਜਾਬੀ ਖਾਸ ਤੌਰ ‘ ਤੇ ਸਿੱਖ 1 ਨਵੰਬਰ 2023 ਨੂੰ ਪੰਜਾਬੀ ਸੂਬੇ ਦੀ 57 ਵੀਂ ਵਰ੍ਹੇ ਗੰਢ ਮਨਾਉਂਦੇ ਹੋਏ ਫੁਲੇ ਨਹੀਂ ਸਮਾ ਰਹੇ , ਪ੍ਰੰਤੂ ਜਿਸ ਮੰਤਵ ਨਾਲ ਪੰਜਾਬੀ ਸੂਬਾ ਬਣਵਾਇਆ ਸੀ , ਪੰਜਾਬੀ ਭਾਸ਼ਾ ਦਾ ਦਫਤਰੀ ਕੰਮ ਕਾਜ ਵਿੱਚ ਬੋਲਬਾਲਾ ਹੋਵੇ , ਉਹ ਰੁਤਬਾ ਪੰਜਾਬੀ ਭਾਸ਼ਾ ਨੂੰ ਅਜੇ ਤੱਕ ਸਹੀ ਢੰਗ ਨਾਲ ਨਸੀਬ ਨਹੀਂ ਹੋਇਆ । ਪੰਜ...