ਅਲਵਿਦਾ! ਆਧੁਨਿਕ ਖੇਤੀ ਦੇ ਨਿਰਮਾਤਾ: ਮਹਿੰਦਰ ਸਿੰਘ ਮੁੰਡੀ

ਪਿੰਡ ਕੱਦੋਂ ਵਿੱਚ ਆਧੁਨਿਕ ਖੇਤੀ ਅਤੇ ਸਹਾਇਕ ਧੰਧਿਆਂ ਦੇ ਨਿਰਮਾਤਾ ਮਹਿੰਦਰ ਸਿੰਘ ਮੁੰਡੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ । ਉਹ ਲੁਧਿਆਣਾ ਜਿਲ੍ਹੇ ਦੇ ਪਿੰਡਾਂ ਵਿੱਚ ਫੁੱਲਾਂ ਵਾਲੇ ਮਾਸਟਰ ਦੇ ਨਾਮ ਨਾਲ ਜਾਣੇ ਜਾਂਦੇ ਸਨ । ਕਿੱਤੇ ਦੇ ਤੌਰ ’ ਤੇ ਉਹ ਇਕ ਸਫਲ ਅਧਿਆਪਕ ਸਨ , ਪਰੰਤੂ ਉਨ੍ਹਾਂ ਦਾ ਸ਼ੌਕ ਪਿਤਾ - ਪੁਰਖੀ ਖੇਤਬਾੜੀ ਦੇ ਕਿੱਤੇ ਨੂੰ ਆਧੁਨਿਕ ਤਕਨੀਕ ਅਪਣਾਉਂਦੇ ਹੋਏ ਨਵੇਂ ਬੀਜਾਂ ਵਾਲੀਆਂ ਫ਼ਸਲਾਂ ਬੀਜਣਾ ਅਤੇ ਲਾਹੇਵੰਦ ਖੇਤੀ ਕਰਨਾ ਸੀ , ਜਿਸ ਕਰਕੇ ਉੁਨ੍ਹਾਂ ਨੇ ਰਵਾਇਤੀ ਫ਼ਸਲਾਂ ਦੇ ਨਾਲ ਬਦਲਵੀਂਆਂ ਫਸਲਾਂ ਉਗਾਉਣ ਦਾ ਮਨ ਬਣਾ ਲਿਆ । ਇਸ ਕਰਕੇ ਉਨ੍ਹਾਂ ਨੂੰ ਫੁੱਲਾਂ ਵਾਲੇ ਮਾਸਟਰ ਕਿਹਾ ਜਾਂਦਾ ਸੀ । ਉਨ੍ਹਾਂ ਆਪਣੇ ਕਿੱਤੇ ਦੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਜਾ ਕੇ ਖੇਤੀਬਾੜੀ ਮਾਹਿਰਾਂ ਨਾਲ ਵਿਚਾਰ - ਵਟਾਂਦਰਾ ਕਰਨਾ ਸ਼ੁਰੂ ਕਰ ਦਿੱਤਾ । 1961 ਵਿੱਚ ਗੁਰਦਾਸਪੁਰ ਤੋਂ ਪੋਲਟਰੀ ਫਾਰਮਿੰਗ ਦਾ ਕੋਰਸ ਕੀਤਾ । ਫਿਰ 50 ਮੁਰਗੀਆਂ ਨਾਲ ਪਿੰਡ ਵਿੱਚ ਹੀ ਪੋਲਟਰੀ ਫਾਰਮ ਸਥਾਪਿਤ ਕੀਤਾ । 1975 ਵਿੱਚ ਮਹਿੰਦਰ ਸਿੰਘ ਮੁੰਡੀ ਨੇ ਖੁੰਬਾਂ ਦੀ ਕਾਸ਼ਤ ਕਰਨ ਦੀ ਸਿਖਲਾਈ ਖੇਤੀਬਾੜੀ ਯੂਨੀਵਰਸਿਟੀ...