Posts

Showing posts from December, 2022

ਰਵਿੰਦਰ ਸਿੰਘ ਸੋਢੀ ਦਾ ‘ਹੁੰਗਾਰਾ ਕੌਣ ਭਰੇ?’ ਕਹਾਣੀ ਸੰਗ੍ਰਹਿ ਬਹੁਰੰਗਾ ਗੁਲਦਸਤਾ

Image
  ਰਵਿੰਦਰ ਸਿੰਘ ਸੋਢੀ ਬਹੁਦਿਸ਼ਾਵੀ ਸਾਹਿਤਕਾਰ ਹੈ । ਉਸ ਦੀਆਂ ਹੁਣ ਤੱਕ ਡੇਢ ਦਰਜਨ   ਆਲੋਚਨਾ , ਨਾਟਕ ਖੋਜ , ਜੀਵਨੀ ਅਤੇ ਕਵਿਤਾ ਦੀਆਂ ਪੰਜਾਬੀ ਵਿੱਚ ਅਤੇ ਦੋ ਪੁਸਤਕਾਂ   ਹਿੰਦੀ ਵਿੱਚ ਵੀ ਪ੍ਰਕਾਸ਼ਤ ਹੋ ਚੁੱਕੀਆਂ ਹਨ । ‘ ਹੁਗਾਰਾ ਕੌਣ ਭਰੇ ?’ ਉਸਦਾ ਸੰਪਾਦਿਤ   ਕਹਾਣੀ ਸੰਗ੍ਰਹਿ ਹੈ , ਜਿਸ ਵਿੱਚ 7 ਪਰਵਾਸੀ ਕਹਾਣੀਕਾਰਾਂ ਦੀਆਂ 31 ਕਹਾਣੀਆਂ ਪ੍ਰਕਾਸ਼ਤ ਕੀਤੀਆਂ ਹਨ । ਰਵਿੰਦਰ ਸਿੰਘ ਸੋਢੀ ਨੇ ਇਸ ਕਹਾਣੀ ਸੰਗ੍ਰਹਿ ਵਿੱਚ ਨਿਵੇਕਲਾ ਉਦਮ ਕੀਤਾ ਹੈ , ਸਾਰੇ ਕਹਾਣੀਕਾਰਾਂ ਦੀ ਸਮਾਜਿਕ ਤੇ ਸਾਹਿਤਕ ਦੇਣ ਅਤੇ ਉਨ੍ਹਾਂ ਦੀਆਂ ਕਹਾਣੀਆਂ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ । ਪ੍ਰਬੁੱਧ ਕਹਾਣੀਕਾਰ ਮਰਹੂਮ ਐਸ . ਸਾਕੀ ਦੀਆਂ ਚਾਰੇ ਕਹਾਣੀਆਂ ਬਹੁਤ ਹੀ ਸੰਵੇਦਨਸ਼ੀਲ ਹਨ । ‘82 ਨੰਬਰ ’ ਕਹਾਣੀ ਪ੍ਰਵਾਸ ਵਿੱਚ ਪਰਵਾਸ ਦੀ ਇਕਲਾਪੇ ਦੀ ਜ਼ਿੰਦਗੀ ਦੀ ਤ੍ਰਾਸਦੀ ਦਾ ਵਰਣਨ ਹੈ । ਸੰਤੋਖ ਸਿੰਘ ਤੇ ਡੇਵਿਡ ਦੋਵੇਂ ਇਕਲਾਪੇ ਦਾ ਸੰਤਾਪ ਹੰਢਾਉਂਦੇ ਹਨ । ਪਰਵਾਸ ਵਿੱਚ ਇਨਸਾਨ ਅਤੇ ਪੈਟ ਜਾਨਵਰਾਂ ਦੀ ਜ਼ਿੰਦਗੀ ਬਰਾਬਰ ਮੰਨੀ ਜਾਂਦੀ ਹੈ । ਡੇਵਿਡ ਦੇ ਲੜਕੇ ਅਤੇ ਕੁੱਤੀ ਸੈਮੀ ਦੀ ਮੌਤ ‘ ਤੇ ਦੋਹਾਂ ਦਾ ਇਕੋ ਜਿੰਨਾ ਅਫ਼ਸੋਸ ਕੀਤਾ ਗਿਆ । ‘ ਸਨ ਹੈਲਪ ਮੀ ’ ਕਹਾਣੀ ਵਿੱਚ ਵੀ ਪ...