ਪਰਮਜੀਤ ਵਿਰਕ ਦਾ ‘ਨਾ ਤਾਰੇ ਭਰਨ ਹੁੰਗਾਰੇ’ ਕਾਵਿ ਸੰਗ੍ਰਹਿ ਕਦਰਾਂ ਕੀਮਤਾਂ ਦਾ ਪ੍ਰਤੀਕ

ਕਵਿਤਾ ਇਨਸਾਨ ਦੀ ਮਾਨਸਿਕਤਾ ਦੇ ਅਨੁਭਵ ਦਾ ਪ੍ਰਗਟਾਵਾ ਹੁੰਦੀ ਹੈ । ਕਵਿਤਾ ਲਿਖਣ ਦੀ ਸਮਰੱਥਾ ਸੂਖਮ ਭਾਵਾਂ ਵਾਲੇ ਵਿਅਕਤੀ ਨੂੰ ਹੀ ਹੁੰਦੀ ਹੈ । ਪਰਮਜੀਤ ਵਿਰਕ ਪੰਜਾਬ ਪੁਲਿਸ ਵਿੱਚੋਂ ਅਧਿਕਾਰੀ ਸੇਵਾ ਮੁਕਤ ਹੋਇਆ ਹੈ ਪਰੰਤੂ ਉਸਦਾ ‘ ਨਾ ਤਾਰੇ ਭਰਨ ਹੁੰਗਾਰੇ ’ ਪਲੇਠਾ ਕਾਵਿ ਸੰਗ੍ਰਹਿ , ਉਸ ਨੇ ਪੁਲਿਸ ਦੀ ਨੌਕਰੀ ਦੌਰਾਨ ਹੀ ਪ੍ਰਕਾਸ਼ਤ ਕੀਤਾ ਸੀ । ਅਚੰਭੇ ਦੀ ਗੱਲ ਹੈ ਕਿ ਇਨ੍ਹਾਂ ਕਵਿਤਾਵਾਂ ਦਾ ਪ੍ਰਭਾਵ ਪੰਜਾਬ ਪੁਲਿਸ ਅਤੇ ਭਲਮਾਨੀ ਦੇ ਮੁਹਾਂਦਰੇ ਤੋਂ ਬਿਲਕੁਲ ਉਲਟ ਇਕ ਸੰਜੀਦਾ ਅਤੇ ਸੰਵੇਦਨਸ਼ੀਲ ਵਿਅਕਤੀ ਵਲੋਂ ਲਿਖੀਆਂ ਗਈਆਂ ਲਗਦੀਆਂ ਹਨ । ਉਨ੍ਹਾਂ ਨੇ ਇਸ ਕਾਵਿ ਸੰਗ੍ਰਹਿ ਵਿੱਚ 40 ਕਵਿਤਾਵਾਂ ਪ੍ਰਕਾਸ਼ਤ ਕੀਤੀਆਂ ਹਨ , ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਕਵੀ ਦੀ ਮਾਨਵਵਾਦੀ ਅਤੇ ਰੁਮਾਂਸਵਾਦੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ । ਸਮਾਜਿਕ ਤਾਣੇ ਬਾਣੇ ਵਿੱਚ ਜੋ ਕੁਝ ਵਾਪਰ ਰਿਹਾ ਹੈ , ਸ਼ਾਇਰ ਨੇ ਉਸ ਨੂੰ ਆਪਣੀਆਂ ਕਵਿਤਾਵਾਂ ਦਾ ਨਿਧੜਕ ਹੋ ਕੇ ਵਿਸ਼ਾ ਬਣਾਇਆ ਹੈ । ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਕੁਦਰਤ ਨਾਲ ਖਿਲਵਾੜ , ਨਸ਼ੇ , ਆਧੁਨਿਕਤਾ ਦੇ ਨੁਕਸਾਨ , ਵਿਰਾਸਤ ਨਾਲੋਂ ਟੁੱਟਣਾ , ਇਨਸਾਨ ਦੀ ਬੇਪ੍ਰਵਾਹੀ , ਪਰਵਾਸ ਦਾ ਸੰਤਾਪ , ਦਾਜ , ਭਰੂਣ ਹੱਤਿਆ ਅਤੇ ਭ...