ਜਦੋਂ ਸ੍ਰੀ.ਅਟਲ ਬਿਹਾਰੀ ਵਾਜਪਾਈ ਅਤੇ ਸ੍ਰ.ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ

ਸਿਆਸਤਦਾਨਾ ਵਿੱਚ ਆਪਸੀ ਸਹਿਯੋਗ ਅਤੇ ਸ਼ਿਸ਼ਟਾਚਾਰ ਘਾਟ ਵੇਖਣ ਨੂੰ ਮਿਲ ਰਹੀ ਹੈ । ਸਿਆਸਤ ਵਿੱਚ ਸ਼ਿਸ਼ਟਾਚਾਰ , ਸਲੀਕੇ ਅਤੇ ਸ਼ਰੀਕੇ ਨੂੰ ਇਕੋ ਜਹੀ ਬਰਾਬਰ ਮਾਣਤਾ ਦੇਣ ਵਿੱਚ ਸ੍ਰੀ . ਅਟਲ ਬਿਹਾਰੀ ਵਾਜਪਾਈ ਅਤੇ ਸ੍ਰ . ਬੇਅੰਤ ਸਿੰਘ ਪਰਪੱਕ ਸਨ । ਵਰਤਮਾਨ ਸਿਆਸਤ ਵਿੱਚ ਕਦਰਾਂ ਕੀਮਤਾਂ ‘ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ । ਸਿਆਸੀ ਪਾਰਟੀਆਂ ਦੇ ਨੇਤਾ ਸਿਆਸਤ ਕਰਦਿਆਂ ਆਪਣੇ ਵਿਵਹਾਰ ਵਿੱਚੋਂ ਸਲੀਕਾ ਮਨਫੀ ਕਰਦੇ ਜਾ ਰਹੇ ਹਨ । ਸਿਆਸਤ ਹਰ ਪਾਰਟੀ ਦੇ ਨੇਤਾ ਨੇ ਕਰਨੀ ਹੁੰਦੀ ਹੈ ਪ੍ਰੰਤੂ ਸਿਆਸਤ ਕਰਨ ਲੱਗਿਆਂ ਲਕਸ਼ਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀ । ਭਾਵ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ । ਭਾਈਚਾਰਕ ਸਾਂਝ ਬਣਾਈ ਰੱਖਣੀ ਜ਼ਰੂਰੀ ਹੈ । ਮੈਂ ਆਪਣੀ ਸਰਕਾਰੀ ਨੌਕਰੀ ਵਿੱਚ ਬਹੁਤ ਸਾਰੇ ਸਿਆਸਤਦਾਨਾ ਨਾਲ ਕੰਮ ਕੀਤਾ ਹੈ । ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਨੂੰ ਨੇੜਿਓਂ ਵੇਖਿਆ ਹੈ । ਬਹੁਤੇ ਸਿਆਸਤਦਾਨ ਸਮਾਜਿਕ ਵਰਤ ਵਰਤਾਰੇ ਸਮੇਂ ਸਿਆਸਤ ਦੀ ਆੜ ਵਿੱਚ ਇਕ ਦੂਜੇ ਨਾਲ ਸਮਾਜਿਕ ਤੌਰ ‘ ਤੇ ਵਰਤਦੇ ਨਹੀਂ ਸਨ । ਇਹ ਚੰਗੀ ਗੱਲ ਨਹੀਂ । ਸਿਆਸਤ ਆਪਣੀ ਥਾਂ ਪਰੰਤੂ ਭਾਈਚਾਰਾ ਅਤੇ ਸਲੀਕਾ ਨਹੀਂ ਭੁੱਲਣਾ ਚਾਹੀਦਾ । ਸ...