Posts

Showing posts from April, 2022

ਉਜਾਗਰ ਸਿੰਘ ਦੀ ਪੁਸਤਕ 'ਪਿੰਡ ਕੱਦੋ' ਦੇ ਵਿਰਾਸਤੀ ਰੰਗ': ਇਤਿਹਾਸਕ ਦਸਤਾਵੇਜ

Image
        ਸਰਦਾਰ ਉਜਾਗਰ ਸਿੰਘ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਪਟਿਆਲਾ ਵਿਖੇ ਲੋਕ ਸੰਪਰਕ ਅਫ਼ਸਰ ਸਨ।   ਨਾਭਾ ਦੇ ਜਿਸ ਰਿਹਾਇਸ਼ੀ ਪਬਲਿਕ ਸਕੂਲ ਵਿਚ ਮੈਂ ਅਧਿਆਪਕ ਸੀ , ਉਥੇ ਮੰਤਰੀਆਂ , ਉੱਚ ਫੌਜੀ ਅਫਸਰਾਂ ਅਤੇ ਸਿਵਲ ਅਧਿਕਾਰੀਆਂ ਦਾ ਆਉਣਾ - ਜਾਣਾ ਲੱਗਿਆ ਹੀ ਰਹਿੰਦਾ ਸੀ। ਸਕੂਲ ਦੇ ਅਜਿਹੇ ਸਮਾਗਮਾਂ ਦੀਆਂ ਖਬਰਾਂ ਅਖਬਾਰਾਂ ਵਿਚ ਭੇਜਣ ਦੀ ਜਿਮੇਵਾਰੀ ਮੇਰੀ ਹੁੰਦੀ ਸੀ। ਇਸ ਸਿਲਸਲੇ ਵਿਚ ਉਜਾਗਰ ਸਿੰਘ ਜੀ ਨਾਲ ਮੇਲ - ਮਿਲਾਪ ਹੁੰਦਾ ਹੀ ਰਹਿੰਦਾ। ਉਹਨਾਂ ਦੇ ਅਪਣੱਤ ਭਰੇ ਸੁਭਾ ਅਤੇ ਮਿੱਠੀ ਬੋਲ - ਬਾਣੀ ਤੋਂ ਉਹਨਾਂ ਨੂੰ ਮਿਲਣ ਵਾਲਾ ਹਰ ਇਨਸਾਨ ਹੀ ਪ੍ਰਭਾਵਿਤ ਹੁੰਦਾ। ਜਦੋਂ ਤੋਂ ਉਹ ਸੇਵਾ ਮੁਕਤ ਹੋਏ ਹਨ , ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਨੌਕਰੀ ਤੋਂ ਸੇਵਾ ਮੁਕਤ ਹੋਣ ਬਾਅਦ ਉਹਨਾਂ ਨੇ ਚਲੰਤ ਮਾਮਲਿਆ ਸੰਬੰਧੀ ਲਿਖਣਾ ਸ਼ੁਰੂ ਕੀਤਾ। ਉਹਨਾਂ ਕੋਲ ਰਾਜਸੀ ਜਾਂ ਸਮਾਜਿਕ ਵਰਤਾਰਿਆਂ ਨੂੰ ਨੀਝ ਨਾਲ ਪਰਖਣ ਦੀ ਕੁਦਰਤੀ ਸੋਝੀ ਹੈ ਅਤੇ ਪੰਜਾਬੀ ਭਾਸ਼ਾ ਤੇ ਉਹਨਾਂ ਦੀ ਪਕੜ ਹੈ , ਇਸੇ ਲਈ ਉਹਨਾਂ ਦੀ ਕਲਮ ਹਰ ਮਜਮੂਨ ਨਾਲ ਇਨਸਾਫ ਕਰਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀ ਪੁਸਤਕਾਂ ਦੇ ਵਿਸ਼ਲੇਸ਼ਣ ਕਰਨ ਵਾ...