1 ਅਪ੍ਰੈਲ 2022 ਨੂੰ ਬਰਸੀ ‘ਤੇ ਵਿਸ਼ੇਸ਼ ਸਿੱਖ ਕੌਮ ਦੇ ਬਦਾਗ਼ ਹੀਰੇ : ਗੁਰਚਰਨ ਸਿੰਘ ਟੌਹੜਾ ਦੀ ਵਰਤਮਾਨ ਸਮੇਂ ਵਿੱਚ ਲੋੜ
ਕਈ ਵਿਅਕਤੀਆਂ ਨੂੰ ਜਿਉਂਦੇ ਸਮੇਂ ਅਣਡਿਠ ਕੀਤਾ ਜਾਂਦਾ ਹੈ ਪ੍ਰੰਤੂ ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀ ਘਾਟ ਮਹਿਸੂਸ ਹੋਣ ਲੱਗਦੀ ਹੈ । ਭਾਵ ਜਿਉਂਦੇ ਜੀਅ ਕੱਖ ਦੇ ਨਹੀਂ ਪ੍ਰੰਤੂ ਮਰਨ ਤੋਂ ਬਾਅਦ ਲੱਖਾਂ ਦੇ ਹੋ ਜਾਂਦੇ ਹਨ । ਬਿਲਕੁਲ ਇਸੇ ਤਰ੍ਹਾਂ ਵਰਤਮਾਨ ਸਮੇਂ ਜਦੋਂ ਪੰਥ ਦੀ ਹੋਂਦ ਖ਼ਤਰੇ ਵਿੱਚ ਪੈ ਗਈ ਤਾਂ ਜਥੇਦਾਰ ਟੌਹੜਾ ਦੀ ਘਾਟ ਸਿੱਖ ਪੰਥ ਖਟਕ ਹੋ ਰਹੀ ਹੈ । ਪੰਥ ਦੀ ਮਾਇਆਨਾਜ਼ ਹਸਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਕਾਲ ਪੁਰਖ ਦੇ ਚਰਨਾ ਵਿੱਚ ਜਾਣ ਤੋਂ 18 ਸਾਲ ਬਾਅਦ ਵੀ ਉਨ੍ਹਾਂ ਦੀ ਯਾਦ ਗੁਰਮਿਤ ਦੇ ਧਾਰਨੀ ਸਿੱਖ ਜਗਤ ਲਈ ਤਾਜਾ ਹੈ । ਉਨ੍ਹਾਂ ਦੀ ਬੇਦਾਗ਼ ਸ਼ਖ਼ਸੀਅਤ ਸਿੱਖ ਸਮਦਾਇ ਲਈ ਹਮੇਸ਼ਾ ਧਰੂ ਤਾਰੇ ਦੀ ਤਰ੍ਹਾਂ ਰੌਸ਼ਨੀ ਦਿੰਦੀ ਰਹੇਗੀ । ਵਰਤਮਾਨ ਸਮੇਂ ਵਿੱਚ ਪੰਥ ਦੀ ਬੇਬਾਕ ਅਤੇ ਧੜੱਲੇਦਾਰ ਹਸਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ , ਜਦੋਂ ਸਿੱਖ ਪੰਥ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਕਰਮਯੋਗੀ ਗੁਰਮਤਿ ਵਿਚਾਰਧਾਰਾ ਨੂੰ ਸਮਝਣ ਅਤੇ ਉਸ ‘ ਤੇ ਪਹਿਰਾ ਦੇਣ ਵਾਲਾ ਮੌਜੂਦ ਹੀ ਨਾ ਹੋਵੇ । ਜਥੇਦਾਰ ਗੁਰਚਰਨ ਸਿੰਘ ਟੌਹੜਾ ਪੰਥਕ ਸੋਚ ਦੇ ਪਹਿਰੇਦਾਰ ਬਣਕੇ 27 ਸਾਲ ...