ਸੰਦੀਪ ਸ਼ਰਮਾ ਦਾ ਕਾਵਿ ਸੰਗ੍ਰਹਿ ‘ਉਹ ਸਾਂਭਣਾ ਜਾਣਦੀ ਮੈਨੂੰ’ ਸਹਿਜਤਾ ਦਾ ਪ੍ਰਤੀਕ
ਸਾਹਿਤ ਦਾ ਕਵਿਤਾ ਰੂਪ ਭਾਵਨਾਵਾਂ ਅਤੇ ਅਹਿਸਾਸਾਂ ਦਾ ਪੁਲੰਦਾ ਹੁੰਦਾ ਹੈ । ਕਵਿਤਾ ਮਾਨਣ ਅਤੇ ਮਹਿਸੂਸ ਕਰਨ ਦਾ ਸਾਧਨ ਹੁੰਦੀ ਹੈ । ਖੁਲ੍ਹੀ ਕਵਿਤਾ ਵਿਚਾਰਾਂ ਦੀ ਗੱਠੜੀ ਹੁੰਦੀ ਹੈ , ਜਿਸਦਾ ਕੋਈ ਭਾਰ ਨਹੀਂ ਹੁੰਦਾ , ਸਿਰਫ਼ ਅਹਿਸਾਸ ਕਰਨਾ ਹੁੰਦੈ । ਸੰਦੀਪ ਸ਼ਰਮਾ ਦੀਆਂ ਸਾਰੀਆਂ ਕਵਿਤਾਵਾਂ ਭਾਵਨਾਵਾਂ ਨੂੰ ਸਾਂਭੀ ਬੈਠੀਆਂ ਹਨ , ਜਿਹੜੀਆਂ ਪਾਠਕ ਨੂੰ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਸੋਚਣ ਲਈ ਮਜ਼ਬੂਰ ਕਰਦੀਆਂ ਹਨ । ਹਰ ਕਦਮ ਸਹਿਜਤਾ ਨਾਲ ਚੁੱਕਣ ਦੀ ਪ੍ਰੇਰਨਾ ਦਿੰਦੀਆਂ ਹਨ । ਸੰਤੁਸ਼ਟੀ ਇਨਸਾਨ ਨੂੰ ਪੂਰਨ ਮਨੁੱਖ ਬਣਾਉਂਦੀ ਹੈ । ਸਾਰੀਆਂ ਕਵਿਤਾਵਾਂ ਇਸਤਰੀਆਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਮਿਹਨਤ ਤੇ ਜਦੋਜਹਿਦ ਵਾਲੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀਆਂ ਹੋਈਆਂ , ਉਨ੍ਹਾਂ ਨੂੰ ਸਮਝਣ ਦੀ ਹੂਕ ਦਿੰਦੀਆਂ ਹਨ ਅਤੇ ਜੀਵਨ ਜਾਚ ਸਿਖਾਉਂਦੀਆਂ ਹਨ । ਸੰਦੀਪ ਸ਼ਰਮਾ ਦੀ ਹਰ ਕਵਿਤਾ ਪਾਠਕ ਦੇ ਵਿਚਾਰਾਂ ਦੇ ਪੁਲੰਦੇ ਵਿੱਚ ਵਾਧਾ ਕਰਦੀ ਹੈ । ਉਨ੍ਹਾਂ ਦੀ ਕਵਿਤਾ ਭਾਵੇਂ ਛੋਟੀ ਹੁੰਦੀ ਹੈ ਪ੍ਰੰਤੂ ਅਰਥ ਵੱਡੇ ਹੁੰਦੇ ਹਨ । ਹਰ ਕਵਿਤਾ ਵਿੱਚ ਇਕ ਨਵੀਂ ਪ੍ਰੇਰਨਾ ਹੁੰਦੀ ਹੈ , ਜਿਹੜੀ ਜੀਵਨ ਜਿਓਣ ਦਾ ਮਾਰਗ ਦਰਸ਼ਨ ਕਰਦੀ ਹੈ । ਜਿਵੇਂ ਇਨਸਾਨ ਨੂੰ ਕੁਦਰਤ ਦੀ ਰਜਾ ਵਿੱਚ ...