Posts

Showing posts from January, 2022

ਪ੍ਰੋ ਇੰਦਰਜਤ ਕੌਰ ਸੰਧੂ: ਵਿਦਿਆ ਦੀ ਰੌਸ਼ਨ ਵੰਡਣ ਵਾਲਾ ਦੀਵਾ ਬੁਝ ਗਿਆ

Image
  ਇੰਦਰਜੀਤ ਕੌਰ ਸੰਧੂ ਸੂਰਤ ਅਤੇ ਸੀਰਤ ਦਾ ਸੁਮੇਲ ਸਨ । ਜਿੰਨੇ ਉਹ ਖ਼ੂਬਸੂਰਤ ਸਨ ਉਸ ਤੋਂ ਵੀ ਕਿਤੇ ਸੌ ਗੁਣਾ ਕਾਬਲੀਅਤ ਦੇ ਮਾਲਕ ਸਨ । ਆਪਣੇ ਨੌਜਵਾਨੀ ਦੇ ਸਮੇਂ ਉਹ ਸੁੰਦਰਤਾ ਦੇ ਮੁਕਾਬਲੇ ਵਿੱਚ ਸਿਮਲਾ ਕੂਈਨ ਵੀ ਰਹੇ ਹਨ । ਫ਼ੌਜੀ ਪਿਤਾ ਦੇ ਘਰ ਜਨਮ ਲੈਣ ਕਰਕੇ ਦੇਸ਼ ਭਗਤੀ ਅਤੇ ਦਲੇਰੀ ਦਾ ਵੀ ਨਮੂਨਾ ਸਨ । ਮਜਾਲ ਹੈ ਕਦੀ ਉਨ੍ਹਾਂ ਦੇ ਦਿਮਾਗ ਵਿੱਚ ਇਸਤਰੀ ਹੋਣ ਕਰਕੇ ਮਰਦ ਪ੍ਰਧਾਨ ਸਮਾਜ ਵਿੱਚ ਆਪਣੇ ਆਪ ਨੂੰ ਕਿਸੇ ਤੋਂ ਘੱਟ ਤਾਕਤਵਰ ਮੰਨਿਆਂ ਹੋਵੇ । ਅੱਧੀ ਸਦੀ ਤੋਂ ਵੱਧ ਵਿਦਿਆ ਦੀ ਰੌਸ਼ਨੀ ਵੰਡਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਉਪ ਕੁਲਪਤੀ ਪ੍ਰੋ ਇੰਦਰਜੀਤ ਕੌਰ ਸੰਧੂ 98 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ । ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇੱਕ ਸਫਲ ਮਰਦ ਦੀ ਸਫਲਤਾ ਪਿੱਛੇ ਕਿਸੇ ਸੁਘੜ ਸਿਆਣੀ ਇਸਤਰੀ ਦਾ ਹੱਥ ਹੁੰਦਾ ਹੈ । ਜਦੋਂ ਆਦਮੀ ਵੀ ਧਾਰਮਿਕ ਬਿਰਤੀ ਦਾ ਮਾਲਕ ਅਤੇ ਵਿਦਵਾਨ ਹੋਵੇ ਤਾਂ ਉਸਦੀ ਸਫਲਤਾ ਨੂੰ ਚਾਰ ਚੰਨ ਉਦੋਂ ਲੱਗ ਜਾਂਦੇ ਹਨ , ਜਦੋਂ ਉਨ੍ਹਾਂ ਦੀ ਪਤਨੀ ਵਿਦਵਤਾ ਦਾ ਮੁਜੱਸਮਾ ਹੋਵੇ । ਇਹ ਵੀ ਇਤਫਾਕ ਦੀ ਗੱਲ ਸੀ ਕਿ ਗਿਆਨੀ ਗੁਰਦਿਤ ਸਿੰਘ ਅਤੇ ਪ੍ਰੋ . ਇੰਦਰਜੀਤ ਕੌਰ ਸੰ...