ਰਾਵਿੰਦਰ ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਉਦਮ
ਰਾਵਿੰਦਰ ਸਿੰਘ ਸੋਢੀ ਮੁਢਲੇ ਤੌਰ ‘ ਤੇ ਵਿਦਿਅਕ ਮਾਹਿਰ ਹਨ । ਉਨ੍ਹਾਂ ਹੁਣ ਤੱਕ 6 ਨਾਟਕ ਦੀਆਂ ਪੁਸਤਕਾਂ , ਇਕ ਆਲੋਚਨਾ , ਇਕ ਜੀਵਨੀ , ਇਕ ਖੋਜ , ਇਕ ਕਵਿਤਾ ਅਤੇ ਦੋ ਸਿੱਖ ਧਰਮ ਨਾਲ ਸੰਬੰਧਤ ਕੁਲ 10 ਪੰਜਾਬੀ ਅਤੇ ਇਕ ਹਿੰਦੀ ਵਿੱਚ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ । ਜਿਥੇ ਬਾਬਾ ਪੈਰ ਧਰੇ ਉਨ੍ਹਾਂ ਦਾ ਨਾਟਕ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲੋਕਾਈ ਦਾ ਸੁਧਾਰ , ਵਹਿਮਾਂ ਭਰਮਾ ਵਿੱਚੋਂ ਬਾਹਰ ਕੱਢਣ ਅਤੇ ਕਰਮਾਤਾਂ ਦਾ ਖੰਡਨ ਕਰਕੇ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦਾ ਹੈ । ਨਾਟਕਕਾਰ ਦਾ ਇਹ ਨਾਟਕ ਲਿਖਣ ਦਾ ਮੰਤਵ ਇਨਸਾਨੀਅਤ ਨੂੰ ਚੰਗਿਆਈ ਦਾ ਪੱਲਾ ਫੜਨ ਅਤੇ ਰੱਬ ਦੀ ਰਜਾ ਵਿੱਚ ਰਹਿੰਦਿਆ ਭਾਈਚਾਰਕ ਸਾਂਝ ਬਣਾਉਂਦੇ ਹੋਏ ਧਰਮਾ ਦੀਆਂ ਵੰਡੀਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣਾ ਹੈ । ਰਾਵਿੰਦਰ ਸਿੰਘ ਸੋਢੀ ਦਾ ਇਹ ਨਾਟਕ ਪੜ੍ਹਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਦੇ ਕੁਝ ਕੁ ਸ਼ਰਧਾਲੂਆਂ ਵੱਲੋਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਸਾਖੀਆਂ ਵਿੱਚ ਕਰਾਮਾਤਾਂ ਸ਼ਾਮਲ ਕੀਤੀਆਂ ਗਈਆਂ ਹਨ , ਅਸਲ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰ ਦੇ ਵਿ...