Posts

Showing posts from September, 2021

ਸਿੱਖਾਂ ਨੂੰ ਨੀਲਾ ਤਾਰਾ ਅਪ੍ਰੇਸ਼ਨ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?

Image
            ਨੀਲਾ ਤਾਰਾ ਅਪ੍ਰੇਸ਼ਨ ਸਿੱਖ ਪੈਰੋਕਾਰਾਂ ਲਈ ਅਤਿਅੰਤ ਦੁੱਖਦਾਈ ਘਟਨਾ ਹੈ । ਇਸ ਦੇ ਸੰਤਾਪ ਨੂੰ ਉਹ ਰਹਿੰਦੀ ਦੁਨੀਆਂ ਤੱਕ ਭੁੱਲਾਇਆ ਨਹੀਂ ਜਾ ਸਕਦਾ । ਸਿਆਸਤਦਾਨ ਨੀਲਾ ਤਾਰਾ ‘ ਤੇ ਸਿਆਸਤ ਕਰਨ ਲੱਗ ਜਾਂਦੇ ਹਨ । ਜਦੋਂ ਕਿ ਸਿਆਸਤ ਅਤੇ ਧਰਮ ਦੋਵੇਂ ਵੱਖਰੇ ਹਨ । ਧਰਮ ਹਰ ਇਕ ਵਿਅਕਤੀ ਦਾ ਨਿੱਜੀ ਹੁੰਦਾ ਹੈ । ਹਰ ਸਿੱਖ ਦੇ ਖ਼ੂਨ ਵਿਚ ਸਿੱਖੀ ਵਸੀ ਹੋਈ ਹੈ । ਸਵਾਲ ਤਾਂ ਇਹ ਹੈ ਕਿ ਕਿਸੇ ਘਟਨਾ ਦੇ ਵਾਪਰਨ ‘ ਤੇ ਸਿੱਖੀ ਕਿਸ ਵਿਅਕਤੀ ਵਿਚ ਪ੍ਰਗਟ ਹੋ ਕੇ ਬਾਹਰ ਆਉਂਦੀ ਹੈ । ਸਿੱਖੀ ਪ੍ਰਗਟ ਵੀ ਗੁਰੂ ਦੀ ਬਖ਼ਸ਼ਿਸ਼ ਨਾਲ ਹੀ ਹੁੰਦੀ ਹੈ । ਸਿੱਖ ਸਿਆਸਤਦਾਨ ਜੂਨ ਦੇ ਮਹੀਨੇ ਆਪੋ ਆਪਣੀ ਸਿਆਸੀ ਰੋਟੀਆਂ ਸੇਕਣ ਦੀਆਂ ਸਕੀਮਾ ਬਣਾਕੇ ਘੱਲੂਘਾਰਾ ਦਿਵਸ ਸਮਾਗਮ ਆਯੋਜਤ ਅਤੇ ਬਿਆਨਬਾਜ਼ੀ ਕਰਕੇ ਸਿੱਖ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ । ਸਾਰਾ ਸਾਲ ਉਹ ਇਸ ਵਿਸ਼ੇ ‘ ਤੇ ਜ਼ੁਬਾਨ ਨਹੀਂ ਖੋਲ੍ਹਦੇ , ਸਿਰਫ ਸਿਆਸਤ ਕਰਦੇ ਹਨ । ਜਿਨ੍ਹਾਂ ਪੈਰੋਕਾਰਾਂ ਦੀਆਂ ਸਾਕਾ ਨੀਲਾ ਤਾਰਾ ਕਰਨ ਨਾਲ ਭਾਵਨਾਵਾਂ ਕੁਰੇਦੀਆਂ ਗਈਆਂ ਸਨ , ਉਨ੍ਹਾਂ ਨੇ ਆਪੋ ਆਪਣੇ ਅਕੀਦਿਆਂ ਅਨੁਸਾਰ ਰੋਸ ਪ੍ਰਗਟ ਕਰਦੇ ...