Posts

ਕੁਲਵੰਤ ਕੌਰ ਨਾਰੰਗ ਦਾ ਕਹਾਣੀ ਸੰਗ੍ਰਹਿ ‘ਦਸਤਾਵੇਜ਼’ ਸੰਵੇਦਨਸ਼ੀਲਤਾ ਦਾ ਪ੍ਰਤੀਕ

  ਕੁਲਵੰਤ ਕੌਰ ਨਾਰੰਗ ਸੰਵੇਦਨਸ਼ੀਲ ਤੇ ਬਹੁ - ਵਿਧਾਵੀ ਸਾਹਿਤਕਾਰ ਹੈ । ਹੁਣ ਤੱਕ ਉਸਦੀਆਂ ਛੇ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਪੰਜ ਕਾਵਿ ਸੰਗ੍ਰਹਿ ਅਤੇ ਇੱਕ ਕਹਾਣੀ ਸੰਗ੍ਰਹਿ ਸ਼ਾਮਲ ਹੈ । ਪੜਚੋਲ ਅਧੀਨ ‘ ਦਸਤਾਵੇਜ਼ ’ ਉਸਦੀ ਸੱਤਵੀਂ ਪੁਸਤਕ , ਪ੍ਰੰਤੂ ਦੂਜਾ   ਕਹਾਣੀ ਸੰਗ੍ਰਹਿ ਹੈ । ਇਸ ਕਹਾਣੀ ਸੰਗ੍ਰਹਿ ਵਿੱਚ ਉਸਦੀਆਂ 12 ਕਹਾਣੀਆਂ ਸ਼ਾਮਲ ਹਨ । ਕਹਾਣੀਆਂ ਦੇ ਰੰਗ ਭਾਵੇਂ ਵੱਖੋ - ਵੱਖਰੇ ਹਨ , ਪ੍ਰੰਤੂ ਸਮਾਜਿਕ ਹਿੱਤਾਂ ‘ ਤੇ ਪਹਿਰਾ ਦੇਣ ਵਾਲੀਆਂ ਕਹਾਣੀਆਂ ਹਨ । ਇਨ੍ਹਾਂ ਸਾਰੀਆਂ ਕਹਾਣੀਆਂ ਵਿੱਚ ਸ਼ਹਿਰੀ ਜ਼ਿੰਦਗੀ ਦੇ ਰਹਿਣ ਸਹਿਣ , ਵਿਵਹਾਰ , ਵਿਚਰਣ ਅਤੇ ਤਹਿਜ਼ੀਬ ਦਾ ਪ੍ਰਗਟਾਵਾ ਕੀਤਾ ਗਿਆ ਹੈ । ਇੱਕ ਕਿਸਮ ਨਾਲ ਸ਼ਹਿਰੀ ਸਭਿਆਚਾਰ ਦਾ ਵਰਣਨ ਕੀਤਾ ਗਿਆ ਹੈ । ਇਹ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦਾ ਹੈ । ਇਨ੍ਹਾਂ ਦੇ ਵਿਸ਼ੇ ਲੋਕ ਹਿੱਤਾਂ ਦੀ ਪਹਿਰੇਦਾਰੀ ਕਰਦੇ ਹਨ । ਮੁੱਖ ਤੌਰ ‘ ਤੇ ਇਸਤਰੀਆਂ ‘ ਤੇ ਹੋ ਰਹੇ ਸਮਾਜਿਕ , ਆਰਥਿਕ ਅਤੇ ਅਸੱਭਿਅਕ ਅਤਿਆਚਾਰਾਂ   ਨੂੰ ਕਹਾਣੀਆਂ ਵਿੱਚ ਵਿਸ਼ਾ ਬਣਾਇਆ ਗਿਆ ਹੈ । ਔਰਤ ਦੀ ਤ੍ਰਾਸਦੀ ਹੈ ਕਿ ਦੇਸ਼ ਦੀ ਆਜ਼ਾਦੀ ਤੋਂ 78 ਸਾਲ ਬਾਅਦ ਵੀ ਸਮਾਜ ਵਿੱਚ ਅਜੇ ਤੱਕ ਵੀ ਬਰਾਬਰੀ ਦਾ ਅ...

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ

Image
  ਯਾਦਵਿੰਦਰ ਸਿੰਘ ਕਲੌਲੀ ਸਮਾਜਿਕਤਾ ਦੇ ਰੰਗ ਵਿੱਚ ਰੰਗਿਆ ਕਵੀ ਹੈ । ਉਸਨੂੰ ਪ੍ਰਗਤੀਵਾਦੀ ਕਵੀ ਕਹਿ ਸਕਦੇ ਹਾਂ , ਕਿਉਂਕਿ ਉਸ ਦੀਆਂ ਕਵਿਤਾਵਾਂ ਲੋਕ ਹਿੱਤਾਂ ‘ ਤੇ   ਪਹਿਰਾ ਦੇਣ ਵਾਲੀਆਂ ਹਨ । ਇਨ੍ਹਾਂ ਕਵਿਤਾਵਾਂ ਨੂੰ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਲੋਕਾਈ ਦੀ ਸਮਾਜਿਕ , ਆਰਥਿਕ ਅਤੇ ਮਾਨਸਿਕ ਪੀੜ ਦੀ ਭਾਵਨਾ ਦਾ ਪ੍ਰਗਟਾਵਾ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ । ਇਸ ਕਾਵਿ - ਸੰਗ੍ਰਹਿ ਵਿੱਚ 68 ਨਿੱਕੀਆਂ - ਵੱਡੀਆਂ ਕਵਿਤਾਵਾਂ ਹਨ , ਪ੍ਰੰਤੂ ਇਹ ਕਵਿਤਾਵਾਂ ਭਾਵਪੂਰਤ ਹਨ । ਨਿੱਕੀਆਂ ਕਵਿਤਾਵਾਂ ਵਿੱਚ ਵੱਡੀਆਂ ਗੱਲਾਂ ਕੀਤੀਆਂ ਗਈਆਂ ਹਨ । ਯਾਦਵਿੰਦਰ ਸਿੰਘ ਕਲੌਲੀ ਦਾ ਇਹ ਪਲੇਠਾ ਕਾਵਿ - ਸੰਗ੍ਰਹਿ ਹੈ । ਇਸ ਵਿਚਲੀਆਂ ਕਵਿਤਾਵਾਂ ਇਨਸਾਨੀਅਤ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ , ਕਿਉਂਕਿ ਉਹ ਆਪਣੇ ਪਿੰਡ ਦਾ ਸਰਪੰਚ ਰਿਹਾ ਹੈ , ਇਸ ਲਈ ਲੋਕਾਈ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂੰ ਹੈ । ਇਸ ਤੋਂ ਇਲਾਵਾ ਉਹ ਗੁਰਸ਼ਰਨ ਸਿੰਘ ਨਾਟਕਕਾਰ ਦੇ ਪ੍ਰਗਤੀਸ਼ੀਲ ਨਾਟਕਾਂ ਵਿੱਚ ਅਦਾਕਾਰੀ ਕਰਦਾ ਰਿਹਾ ਹੈ । ਇਹ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ । ਕਵਿਤਾਵਾਂ ਦੇ ਵਿਸ਼ੇ ਮਨੁੱਖੀ ਰਿਸ਼ਤਿਆਂ ਵਿੱਚ ਤ੍ਰੇੜਾਂ , ਸਮਾਜਿਕ ਨਾ ਬਰ...